ਭੂਮੀ ਪੂਜਨ ਤੋਂ ਬਾਅਦ ਅਯੁੱਧਿਆ ਦੇ ਦਲਿਤ ਪਰਿਵਾਰ ਨੂੰ ਯੋਗੀ ਵਲੋਂ ਪਹਿਲਾ ਪ੍ਰਸਾਦ ਮਿਲਿਆ

8/6/2020 6:36:34 PM

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵਲੋਂ ਭੇਜਿਆ ਗਿਆ ਪ੍ਰਸਾਦ ਸਭ ਤੋਂ ਪਹਿਲਾਂ ਇਕ ਦਲਿਤ ਪਰਿਵਾਰ ਨੂੰ ਮਿਲਿਆ। ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਸ਼ਲਭਮਣੀ ਤ੍ਰਿਪਾਠੀ ਨੇ ਦੱਸਿਆ ਕਿ ਪ੍ਰਸਾਦ 'ਚ ਲੱਡੂ, ਰਾਮਚਰਿਤਮਾਨਸ ਦੀ ਕਾਪੀ ਅਤੇ ਤੁਲਸੀ ਦੀ ਮਾਲਾ ਹੈ। ਤ੍ਰਿਪਾਠੀ ਨੇ ਦੱਸਿਆ ਕਿ ਰਾਮ ਜਨਮ ਭੂਮੀ ਪੂਜਨ ਦਾ ਪਹਿਲਾ ਪ੍ਰਸਾਦ ਮਹਾਵੀਰ ਹਰਿਜਨ ਦੇ ਇੱਥੇ ਪਹੁੰਚਿਆ। ਇਹ ਉਹੀ ਮਹਾਵੀਰ ਹਨ, ਜਿਨ੍ਹਾਂ ਦੇ ਘਰ ਮੁੱਖ ਮੰਤਰੀ ਯੋਗੀ ਵੀ ਜਾ ਚੁਕੇ ਹਨ। ਉਨ੍ਹਾਂ ਨੇ ਦੱਸਿਆ,''ਇਹ ਉਹੀ ਦਲਿਤ ਮਹਾਬੀਰ ਦਾ ਪਰਿਵਰ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਅਧੀਨ ਘਰ ਮਿਲਿਆ ਸੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਉਨ੍ਹਾਂ ਦੇ ਘਰ ਭੋਜਨ ਕਰਨ ਗਏ ਸਨ।''

ਮਹਾਬੀਰ ਨੇ ਕਿਹਾ,''ਮੈਂ ਦਲਿਤ ਹਾਂ। ਮੁੱਖ ਮੰਤਰੀ ਨੇ ਪਹਿਲਾ ਪ੍ਰਸਾਦ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਭੇਜਿਆ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਯਾਦ ਰੱਖਿਆ।'' ਉਨ੍ਹਾਂ ਨੇ ਕਿਹਾ,''ਇਹ ਸਾਡੇ ਲਈ ਦੋਹਰੀ ਖੁਸ਼ੀ ਦੀ ਤਰ੍ਹਾਂ ਹੈ। ਪਹਿਲੀ ਇਹ ਕਿ ਰਾਮ ਮੰਦਰ ਦਾ ਸਾਡਾ ਸੁਫ਼ਨਾ ਪੂਰਾ ਹੋਇਆ ਹੈ ਅਤੇ ਦੂਜੀ ਇਹ ਕਿ ਸਾਨੂੰ ਪਹਿਲਾ ਪ੍ਰਸਾਦ ਮਿਲਿਆ। ਸਾਨੂੰ ਉਮੀਦ ਹੈ ਕਿ ਹੁਣ ਸੂਬੇ 'ਚ ਜਾਤੀ ਭੇਦਭਾਵ ਖਤਮ ਹੋਵੇਗਾ ਅਤੇ ਹਰ ਕੋਈ ਵਿਕਾਸ ਅਤੇ ਸਾਰਿਆਂ ਦੇ ਕਲਿਆਣ ਬਾਰੇ ਸੋਚੇਗਾ।''


DIsha

Content Editor DIsha