ਐਕਸੀਸ ਬੈਂਕ ''ਚ ਡਾਕਾ, 10 ਹਥਿਆਰਬੰਦ ਲੁੱਟ ਲੈ ਗਏ 45 ਲੱਖ ਰੁਪਏ!

Monday, Jul 01, 2024 - 02:01 PM (IST)

ਐਕਸੀਸ ਬੈਂਕ ''ਚ ਡਾਕਾ, 10 ਹਥਿਆਰਬੰਦ ਲੁੱਟ ਲੈ ਗਏ 45 ਲੱਖ ਰੁਪਏ!

ਪਟਨਾ, ਸ਼ੇਖਪੁਰਾ 'ਚ ਸੋਮਵਾਰ ਨੂੰ ਦਿਨ ਦਿਹਾੜੇ ਬੈਂਕ 'ਚ ਡਾਕਾ ਵੱਜਾ ਹੈ। ਤਕਰੀਬਨ 10 ਬਦਮਾਸ਼ ਬਾਰਬੀਘਾ ਦੇ ਸ਼੍ਰੀ ਕ੍ਰਿਸ਼ਨਾ ਚੌਕ ਸਥਿਤ ਐਕਸਿਸ ਬੈਂਕ 'ਚ ਦਾਖਲ ਹੋਏ। ਬੈਂਕ ਕਰਮਚਾਰੀਆਂ ਨੂੰ ਜਦੋਂ ਸ਼ੱਕ ਹੋਇਆ ਤਾਂ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਅਤੇ ਸਾਰਿਆਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਕੈਸ਼ ਕਾਊਂਟਰ ਅਤੇ ਲਾਕਰ ਵਿਚ ਰੱਖੀ ਲਗਭਗ ਸਾਰੀ ਨਕਦੀ ਲੁੱਟ ਲਈ ਗਈ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਬੈਂਕ ਦੇ ਅੰਦਰ ਗਾਹਕਾਂ ਨੂੰ ਵੀ ਲੁੱਟਿਆ। ਕੁੱਲ 45 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ।

CCTV ਖੰਗਾਲ ਰਹੀ ਪੁਲਸ

ਦੂਜੇ ਪਾਸੇ, ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਆਸ-ਪਾਸ ਲੋਕਾਂ ਦੀ ਬੈਂਕ ਬਾਹਰ ਭੀੜ ਸੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੋਸ਼ੀਆਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਬੈਂਕ 'ਚ ਪਏ ਡਾਕੇ ਦੌਰਾਨ ਕੁਲ ਕਿੰਨੀ ਰਕਮ ਲੁੱਟੀ ਗਈ ਹੈ? ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੈਂਕ ਦੇ ਸਟਾਫ਼ ਅਤੇ ਮੈਨੇਜਰ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ।

ਬਦਮਾਸ਼ਾਂ ਨੇ ਕੁੱਟਿਆ ਬੈਂਕ ਸਟਾਫ 

ਚਸ਼ਮਦੀਦ ਮੁਤਾਬਕ ਸਵੇਰੇ 10 ਵਜੇ ਬੈਂਕ ਖੁੱਲ੍ਹਣ ਦੇ ਕੁਝ ਸਮੇਂ ਬਾਅਦ 10 ਦੇ ਕਰੀਬ ਬਦਮਾਸ਼ ਅੰਦਰ ਆਏ। ਉਹ ਵੱਖ-ਵੱਖ ਥਾਵਾਂ 'ਤੇ ਖੜ੍ਹੇ ਸਨ। ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਅਤੇ ਸਭ ਤੋਂ ਪਹਿਲਾਂ ਸਾਰਿਆਂ ਦੇ ਫੋਨ ਜ਼ਬਤ ਕਰ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਲੁੱਟ-ਖੋਹ ਕਰਨੀ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਬੈਂਕ ਸਟਾਫ ਦੀ ਵੀ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਗਾਹਕਾਂ ਨੂੰ ਵੀ ਲੁੱਟਿਆ।


author

DILSHER

Content Editor

Related News