ਕੇਜਰੀਵਾਲ ਨੇ ਸਹੁੰ ਚੁੱਕਣ ਤੋਂ ਪਹਿਲਾਂ ਸਾਥੀਆਂ ਲਈ ਰਾਤ ਦੇ ਭੋਜਣ ਦਾ ਆਯੋਜਨ ਕੀਤਾ

Saturday, Feb 15, 2020 - 02:55 PM (IST)

ਕੇਜਰੀਵਾਲ ਨੇ ਸਹੁੰ ਚੁੱਕਣ ਤੋਂ ਪਹਿਲਾਂ ਸਾਥੀਆਂ ਲਈ ਰਾਤ ਦੇ ਭੋਜਣ ਦਾ ਆਯੋਜਨ ਕੀਤਾ

ਨਵੀਂ ਦਿੱਲੀ— 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਸੰਭਾਵਿਤ ਕੈਬਨਿਟ ਮੰਤਰੀਆਂ ਲਈ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਹੈ, ਜਿਸ 'ਚ ਦਿੱਲੀ ਦੇ ਵਿਕਾਸ ਦੇ ਖਾਕੇ 'ਤੇ ਚਰਚਾ ਕੀਤੀ ਜਾਵੇਗੀ। ਪਾਰਟੀ ਅਹੁਦਾ ਅਧਿਕਾਰੀਆਂ ਅਨੁਸਾਰ,''ਆਪ ਮੁਖੀ ਕੇਜਰੀਵਾਲ ਆਪਣੇ ਸੰਭਾਵਿਤ ਮੰਤਰੀਆਂ ਨਾਲ ਉਨ੍ਹਾਂ ਦੀਆਂ ਪਹਿਲਾਂ 'ਤੇ ਚਰਚਾ ਕਰਨਗੇ, ਜਿਨ੍ਹਾਂ ਨੂੰ ਪਹਿਲ ਦਿੱਤੇ ਜਾਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਦੱਸਿਆ ਕਿ ਬੈਠਕ 'ਚ ਦਿੱਲੀ ਨੂੰ ਇਕ ਗਲੋਬਲ ਸ਼ਹਿਰ ਬਣਾਉਣ ਦੇ ਮਕਸਦ ਨਾਲ ਖਾਕਾ ਤਿਆਰ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ। ਕੇਜਰੀਵਾਲ ਐਤਵਾਰ ਸਵੇਰੇ 10 ਵਜੇ ਆਪਣੇ ਮੰਤਰੀ ਮੰਡਲ ਸਹਿਯੋਗੀਆਂ ਨਾਲ ਸਹੁੰ ਚੁੱਕਣਗੇ। 'ਆਪ' ਨੇ 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ 62 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਭਾਜਪਾ ਨੇ 8 ਸੀਟਾਂ ਜਿੱਤੀਆਂ। ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਖੋਲ੍ਹਣ 'ਚ ਅਸਫ਼ਲ ਰਹੀ।


author

DIsha

Content Editor

Related News