ਕੇਜਰੀਵਾਲ ਨੂੰ ਕਿਸੇ ਡਾਕੂ ਤੋਂ ਘੱਟ ਨਾ ਸਮਝਣਾ : ਕਪਿਲ ਮਿਸ਼ਰਾ

08/17/2019 1:25:22 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ ਅੱਜ ਯਾਨੀ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਭਾਜਪਾ 'ਚ ਸ਼ਾਮਲ ਹੁੰਦੇ ਹੀ ਕਪਿਲ ਮਿਸ਼ਰਾ ਨੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ। ਕਪਿਲ ਨੇ ਕਿਹਾ,''ਸਮੁੰਦਰ ਦੇ ਡਾਕੂ ਹਨ। ਕੇਜਰੀਵਾਲ ਜੀ ਨੂੰ ਕਿਸੇ ਡਾਕੂ ਤੋਂ ਘੱਟ ਨਾ ਸਮਝਣਾ। ਗੁਪਤਾ ਟੈਂਟ ਹਾਊਸ ਤੋਂ ਹੀ ਉਨ੍ਹਾਂ ਦੀਆਂ 70 ਸੀਟਾਂ ਆ ਸਕਦੀਆਂ ਹਨ। ਦਿੱਲੀ ਦੀ ਜਨਤਾ ਨਹੀਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕ ਸਭਾ 'ਚ ਮੋਦੀ ਜੀ ਲਈ ਮੁਹਿੰਮ ਚਲਾਈ। ਹਾਂ ਇਹ ਗੱਲ ਸਹੀ ਹੈ ਅਤੇ ਮੈਨੂੰ ਇਸ ਗੱਲ 'ਤੇ ਮਾਣ ਹੈ।''

ਦਿੱਲੀ ਨੂੰ ਵਿਕਾਸ ਦੀ ਦਿਸ਼ਾ 'ਚ ਚਲਾਉਣ ਦੀ ਲੋੜ
ਇਸ ਦੇ ਨਾਲ ਹੀ ਕਪਿਲ ਨੇ ਕਿਹਾ,''ਬਹੁਤ ਹੀ ਭਾਵੁਕ ਪਲ ਹੈ ਮੇਰੇ ਲਈ। ਦਿੱਲੀ ਤੋਂ ਆਭਾਰੀ ਹਾਂ। ਕੇਜਰੀਵਾਲ ਭ੍ਰਿਸ਼ਟ ਸਰਕਾਰ ਨਾਲ ਲੜਨ ਆਏ ਸਨ। ਅੰਨਾ ਜੀ ਨਾਲ ਸਨ ਤਾਂ ਅਸੂਲ ਵੱਖ ਸਨ। ਹੁਣ ਚਿਦਾਂਬਰਮ ਅਤੇ ਸਿੱਬਲ ਦਿੱਲੀ ਸਰਕਾਰ ਦੇ ਵਕੀਲ ਹਨ। ਇਨ੍ਹਾਂ ਨੇ ਪੂਰਾ ਯੂ-ਟਰਨ ਲੈ ਲਿਆ ਹੈ। ਡੀ.ਟੀ.ਸੀ. ਕਰਮਚਾਰੀਆਂ ਨੂੰ ਮਿਲੋ, ਆਟੋ ਵਾਲਿਆਂ ਦੀ ਹਾਲਤ ਦੇਖੋ। ਧੋਖੇਬਾਜ਼ੀ ਕਰਨ ਤੋਂ ਵੀ ਨਹੀਂ ਰੁਕਦੇ ਇਹ ਲੋਕ। ਮੈਂ ਭਾਜਪਾ 'ਚ ਸ਼ਾਮਲ ਹੋ ਰਿਹਾ ਹਾਂ ਤਾਂ ਕਿ ਮੈਂ ਭਾਰਤ ਮਾਤਾ ਦੀ ਜੈ ਕਹਿ ਸਕਾਂ। ਦਿੱਲੀ ਨੂੰ ਵਿਕਾਸ ਦੀ ਦਿਸ਼ਾ 'ਚ ਚਲਾਉਣ ਦੀ ਲੋੜ ਹੈ।''

ਕੁਝ ਦਿਨ ਪਹਿਲਾਂ ਕਹੀ ਸੀ 'ਆਪ' ਪਾਰਟੀ ਛੱਡਣ ਦੀ ਗੱਲ
ਜ਼ਿਕਰਯੋਗ ਹੈ ਕਿ 'ਆਪ' ਤੋਂ ਬਾਗ਼ੀ ਹੋਏ ਵਿਧਾਇਕ ਕਪਿਲ ਮਿਸ਼ਰਾ ਦੀ ਵਿਧਾਨ ਸਭਾ ਮੈਂਬਰਤਾ ਰੱਦ ਕਰ ਦਿੱਤੀ ਗਈ ਸੀ। ਜਿਸ ਵਿਰੁੱਧ ਕਪਿਲ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਪਾਈ ਹੋਈ ਹੈ। ਕਪਿਲ ਨੇ ਦਿੱਲੀ ਵਿਧਾਨ ਸਭਾ ਸਪੀਕਰ 'ਤੇ 'ਲਾਅ ਆਫ ਨੈਚੁਰਲ ਜਸਟਿਸ' ਵਿਰੁੱਧ ਜਾ ਕੇ ਫੈਸਲਾ ਸੁਣਾਉਣ ਦਾ ਦੋਸ਼ ਵੀ ਲਗਾਇਆ ਹੈ। 'ਆਪ' ਕਨਵੀਨਰ ਕੇਜਰੀਵਾਲ ਨਾਲ ਤਲੱਖੀ ਨੂੰ ਲੈ ਕੇ ਕਪਿਲ ਮਿਸ਼ਰਾ ਕਈ ਵਾਰ ਚਰਚਾ 'ਚ ਰਹਿ ਚੁਕੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਕਈ ਵਾਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡਣ ਦੀ ਵੀ ਗੱਲ ਕਹੀ ਸੀ।


DIsha

Content Editor

Related News