ਗਊ ਹੱਤਿਆ ਦੇ ਦੋਸ਼ ''ਚ ਦੋ ਵਿਅਕਤੀ ਗ੍ਰਿਫਤਾਰ
Thursday, Dec 27, 2018 - 02:38 PM (IST)

ਮੁਜ਼ੱਫਰਨਗਰ— ਸ਼ਾਮਲੀ ਜ਼ਿਲੇ ਦੇ ਗੜੀਪੁਖਤਾ ਪਿੰਡ 'ਚ ਗਊ ਹੱਤਿਆ ਦੇ ਦੋਸ਼ 'ਚ ਫਰਾਰ ਚੱਲ ਰਹੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੀਰਵਾਰ ਨੂੰ ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਿਹਰਬਾਨ ਅਤੇ ਉਸ ਦੇ ਬੇਟੇ ਨੂੰ ਕਈ ਮਹੀਨਿਆਂ ਤਕ ਫਰਾਰ ਰਹਿਣ ਦੇ ਬਾਅਦ ਬੁੱਧਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਗੈਂਗਸਟਰ ਕਾਨੂੰਨ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।