ਲੱਦਾਖ 'ਚ ਟੈਂਕ ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ, ਨਦੀ ਪਾਰ ਕਰਦੇ ਸਮੇਂ ਫ਼ੌਜ ਦੇ 5 ਜਵਾਨ ਰੁੜ੍ਹੇ

Saturday, Jun 29, 2024 - 11:47 AM (IST)

ਲੱਦਾਖ 'ਚ ਟੈਂਕ ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ, ਨਦੀ ਪਾਰ ਕਰਦੇ ਸਮੇਂ ਫ਼ੌਜ ਦੇ 5 ਜਵਾਨ ਰੁੜ੍ਹੇ

ਲੇਹ- ਲੱਦਾਖ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ਨੀਵਾਰ ਤੜਕੇ ਲੱਦਾਖ ਦੇ ਨਯੋਮਾ-ਚੁਸ਼ੂਲ ਖੇਤਰ 'ਚ ਅਸਲ ਕੰਟਰੋਲ ਰੇਖਾ ( LAC) ਨੇੜੇ ਇਕ ਟੀ-72 ਟੈਂਕ 'ਚ ਨਦੀ ਨੂੰ ਪਾਰ ਕਰਦੇ ਸਮੇਂ ਫ਼ੌਜ ਦੇ 5 ਜਵਾਨ ਰੁੜ੍ਹ ਗਏ। ਫ਼ੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਇੱਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਸਵੇਰੇ 1 ਵਜੇ ਦੇ ਕਰੀਬ ਫ਼ੌਜੀਆਂ ਵਲੋਂ ਟੈਂਕ ਅਭਿਆਸ ਦੌਰਾਨ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਟੀ-72 ਟੈਂਕ ਜਿਸ ਵਿਚ 5 ਫ਼ੌਜੀ ਸਵਾਰ ਸਨ, ਨਦੀ ਨੂੰ ਪਾਰ ਕਰਦੇ ਹੋਏ ਅਚਾਨਕ ਆਏ ਹੜ੍ਹ ਕਾਰਨ ਰੁੜ੍ਹ ਗਏ। ਬਚਾਅ ਮੁਹਿੰਮ ਚਲਾਈ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।


author

Tanu

Content Editor

Related News