ਈਰਾਨ ’ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ ‘ਇੰਡੀਅਨ ਵਰਲਡ ਫੋਰਮ’ ਨੇ PM ਮੋਦੀ ਨੂੰ ਲਾਈ ਗੁਹਾਰ

Tuesday, Jul 13, 2021 - 02:28 PM (IST)

ਨਵੀਂ ਦਿੱਲੀ— ਈਰਾਨ ਵਿਚ ਕਾਫੀ ਲੰਬੇ ਅਰਸੇ ਤੋਂ ਫਸੇ 5 ਭਾਰਤੀ ਨੌਜਵਾਨਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ, ਜੋ ਅਣਮਨੁੱਖੀ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇੱਥੇ ਫਸੇ ਭਾਰਤੀਆਂ ਨੂੰ ਕਿਸੇ ਪ੍ਰਕਾਰ ਦੀ ਕਾਨੂੰਨੀ ਮਦਦ ਨਹੀਂ ਮਿਲ ਰਹੀ ਹੈ। ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਕੰਮ ਕਰਨ ਵਾਲੇ ਸੰਗਠਨ ‘ਇੰਡੀਅਨ ਵਰਲਡ ਫੋਰਮ’ ਦੇ ਪ੍ਰਧਾਨ ਪੁਨੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਦੀ ਗੁਹਾਰ ਲਾਈ ਹੈ, ਤਾਂ ਕਿ ਮਾਲਕਾਂ ਵਲੋਂ ਝੂਠੇ ਦੋਸ਼ਾਂ ’ਚ ਕੈਦ ਅਤੇ ਤਸ਼ੱਦਦ ਝੱਲ ਰਹੇ ਇਨ੍ਹਾਂ ਨੌਜਵਾਨਾਂ ਨੂੰ ਛੇਤੀ ਵਤਨ ਲਿਆਂਦਾ ਜਾ ਸਕੇ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ 31,443 ਨਵੇਂ ਕੇਸ, ਮਰਨ ਵਾਲਿਆਂ ਦਾ ਅੰਕੜਾ ਫਿਰ 2 ਹਜ਼ਾਰ ਤੋਂ ਪਾਰ

 

 

PunjabKesari

ਪੁਨੀਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਇਕ ਵਪਾਰਕ ਸ਼ਿਪਿੰਗ ਕੰਪਨੀ ’ਚ ਕੰਮ ਕਰਦੇ ਸਨ। ਅਨਿਕੇਤ ਯੇਨਪੁਰ, ਮੰਦਾਰ ਵਰਲੀਕਰ, ਨਵੀਨ ਸਿੰਘ, ਪ੍ਰਣਵ ਕੁਮਾਰ ਅਤੇ ਤਮਿਝਸੇਲਵਨ ਰੰਗਾਸਾਮੀ ਨੂੰ ਉਨ੍ਹਾਂ ਦੇ ਜਹਾਜ਼ ਆਰਟਿਨ-10 ਨਾਲ ਹਰਮੋਜ਼ ਦੀ ਖਾੜੀ ਵਿਚ 20 ਫ਼ਰਵਰੀ 2020 ਨੂੰ ਈਰਾਨੀ ਸੁਰੱਖਿਆ ਫੋਰਸਾਂ ਨੇ ਫੜਿਆ ਸੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਅਪਰਾਧਕ ਸਾਜਿਸ਼ ਦੇ ਸ਼ੱਕ ’ਚ ਗਿ੍ਰਫ਼ਤਾਰ ਕੀਤਾ ਸੀ। ਇਹ ਲੋਕ ਚਾਬਹਾਰ ਕੇਂਦਰੀ ਜੇਲ੍ਹ ’ਚ 403 ਦਿਨਾਂ ਤੱਕ ਨਿਆਇਕ ਹਿਰਾਸਤ ’ਚ ਰਹੇ ਅਤੇ ਉਨ੍ਹਾਂ ’ਤੇ ਕੋਈ ਦੋਸ਼ ਪੱਤਰ ਵੀ ਦਾਖ਼ਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : PM ਮੋਦੀ ਬੋਲੇ- ਪਹਾੜੀ ਇਲਾਕਿਆਂ ’ਤੇ ਉਮੜੀ ਭੀੜ ਚਿੰਤਾ ਦਾ ਵਿਸ਼ਾ, ਸਾਵਧਾਨੀ ਵਰਤਣ ਲੋਕ

ਸਿੰਘ ਨੇ ਕਿਹਾ ਕਿ 8 ਮਾਰਚ 2021 ਨੂੰ ਚਾਬਹਾਰ ’ਚ ਇਕ ਸਥਾਨਕ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਇਨ੍ਹਾਂ ਨੂੰ ਬੇਕਸੂਰ ਦੱਸਦੇ ਹੋਏ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੂੰ ਅਗਲੇ ਦਿਨ ਰਿਹਾਅ ਕਰ ਦਿੱਤਾ ਗਿਆ ਪਰ ਉਹ ਸੜਕਾਂ ’ਤੇ ਭਟਕ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਅਤੇ ਪਛਾਣ ਪੱਤਰ ਵਾਪਸ ਨਹੀਂ ਕੀਤੇ ਗਏ। ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੇਸ਼ ਨਾ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨੌਜਵਾਨ ਮੱਧ ਵਰਗੀ ਪਰਿਵਾਰਾਂ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਨਾ ਸਿਰਫ ਮਾਲਕਾਂ ਨੇ ਠੱਗਿਆ ਹੈ, ਸਗੋਂ ਉਨ੍ਹਾਂ ਨੂੰ ਨਿਆਂ ਤੱਕ ਨਹੀਂ ਮਿਲ ਸਕਿਆ ਹੈ। ਇੰਡੀਆ ਵਰਲਡ ਫੋਰਮ ਨੇ ਪ੍ਰਧਾਨ ਮੰਤਰੀ ਤੋਂ ਇਨ੍ਹਾਂ ਨੌਜਵਾਨਾਂ ਨੂੰ ਤੁਰੰਤ ਦੇਸ਼ ਲਿਆਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਨੂੰ ਈਰਾਨੀ ਉੱਚ ਅਧਿਕਾਰੀਆਂ ਦੇ ਸਾਹਮਣੇ ਚੁੱਕਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਕੀਤੀ ਜਾਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਚਿਤਾਵਨੀ: ਸੈਰ-ਸਪਾਟਾ ਰੁਕੇ, ਨਹੀਂ ਤਾਂ ਕੋਰੋਨਾ ਦੀ ਤੀਜੀ ਲਹਿਰ ‘ਬੂਹੇ ਆਣ ਖੜ੍ਹੀ’


Tanu

Content Editor

Related News