ਹੁਣ ਆਉਣ ਵਾਲੀ ਹੈ ਕੋਰੋਨਾ ਦੀ ''ਨੈਨੋ ਵੈਕਸੀਨ'', ਚੂਹਿਆਂ ''ਤੇ ਕੀਤਾ ਗਿਆ ਅਧਿਐਨ ਰਿਹੈ ਸਫ਼ਲ

02/28/2023 5:44:47 PM

ਨਵੀਂ ਦਿੱਲੀ (ਭਾਸ਼ਾ)- ਸੋਧਕਰਤਾਵਾਂ ਨੇ ਕੋਰੋਨਾ ਖ਼ਿਲਾਫ਼ ਨੈਨੋ ਵੈਕਸੀਨ ਵਿਕਸਿਤ ਕਰਨ ਲਈ ਸਰੀਰ ਦੇ ਆਪਣੇ ਇਮਿਊਨ ਸੈੱਲ ਦਾ ਉਪਯੋਗ ਕੀਤਾ ਹੈ। ਇਹ ਜਾਣਕਾਰੀ ਚੂਹਿਆਂ 'ਤੇ ਕੀਤੇ ਗਏ ਇਕ ਨਵੇਂ ਅਧਿਐਨ ਨਾਲ ਸਾਹਮਣੇ ਆਈ। ਅਧਿਐਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਉਪਯੋਗ ਕੀਤੇ ਜਾਣ ਵਾਲੇ ਟੀਕਿਆਂ ਦੇ ਉਲਟ, ਜੋ ਵੰਡਣ ਲਈ ਸਿੰਥੇਟਿਕ ਸਮੱਗਰੀ ਜਾਂ ਏਡੀਨੋਵਾਇਰਸ ਦਾ ਉਪਯੋਗ ਕਰਦੇ ਹਨ, ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦਿੱਲੀ ਦੇ ਸੋਧਕਰਤਾਵਾਂ ਨੇ ਅਗਲੀ ਪੀੜ੍ਹੀ ਦੇ ਟੀਕੇ ਦੀ ਦਿਸ਼ਾ 'ਚ ਇਹ ਕਦਮ ਅੱਗੇ ਵਧਾਇਆ ਹੈ। 

ਅਧਿਐਨ ਅਨੁਸਾਰ, ਸੋਧਕਰਤਾਵਾਂ ਵਲੋਂ ਵਿਕਸਿਤ ਇਹ ਕੁਦਰਤੀ ਰੂਪ ਨਾਲ ਪ੍ਰਾਪਤ ਨੈਨੋ ਵੈਕਸੀਨ (ਟੀਕਾ) ਮੌਜੂਦਾ ਸਮੇਂ ਮਨਜ਼ੂਰ ਟੀਕਿਆਂ ਦੀ ਤੁਲਨਾ 'ਚ ਲਾਭਕਾਰੀ ਹੋ ਸਕਦਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਇਹ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਨੂੰ ਘੱਟ ਕਰੇਗਾ, ਜੋ ਟੀਕੇ ਲੈ ਚੁੱਕੇ ਵਿਅਕਤੀਆਂ 'ਚ ਦੇਖਿਆ ਗਿਆ ਸੀ। ਇਹ ਅਧਿਐਨ 'ਏਸੀਐੱਸ ਬਾਇਓਮਟੇਰਿਅਲਜ਼ ਸਾਇੰਸ ਐਂਡ ਇੰਜੀਨੀਅਰਿੰਗ' ਜਨਰਲ 'ਚ ਪ੍ਰਕਾਸ਼ਿਤ ਹੋਇਆ ਹੈ।


DIsha

Content Editor

Related News