ਕੋਰੋਨਾ ਵਾਇਰਸ ਨਾਲ ਪੀੜਤ ਵਿਜ ਨੂੰ ਦਿੱਤੀ ਗਈ ਪਲਾਜ਼ਮਾ ਥੈਰੇਪੀ

Tuesday, Dec 15, 2020 - 10:30 AM (IST)

ਹਰਿਆਣਾ- ਕੋਰੋਨਾ ਵਾਇਰਸ ਨਾਲ ਪੀੜਤ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਸਿਹਤ ਨਾਲ ਸੰਬੰਧੀ ਮਹੱਤਵਪੂਰਨ ਪਹਿਲੂ ਆਮ ਹਨ ਅਤੇ ਉਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ। ਰੋਹਤਕ ਦੇ ਪੀ.ਜੀ.ਆਈ.ਐੱਮ.ਐੱਸ. ਹਸਪਤਾਲ ਵਲੋਂ ਸੋਮਵਾਰ ਨੂੰ ਜਾਰੀ ਮੈਡੀਕਲ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ। ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪੀ.ਜੀ.ਆਈ.ਐੱਮ.ਐੱਸ.) ਦੇ ਡਾਇਰੈਕਟਰ ਰੋਹਤਾਸ ਯਾਦਵ ਵਲੋਂ ਗਠਿਤ ਸੀਨੀਅਰ ਡਾਕਟਰਾਂ ਦੇ ਇਕ ਵਿਸ਼ੇਸ਼ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਵਿਜ ਦੀ ਜਾਂਚ ਕੀਤੀ। ਬੁਲੇਟਿਨ 'ਚ ਕਿਹਾ ਗਿਆ ਹੈ,''ਅਨਿਲ ਵਿਜ ਠੀਕ ਹਨ ਅਤੇ ਉਨ੍ਹਾਂ ਦੀ ਸਿਹਤ ਨਾਲ ਸੰਬੰਧਤ ਮਹੱਤਵਪੂਰਨ ਪਹਿਲੂ ਆਮ ਹਨ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਕਾਂਗਰਸ ਨੇਤਾਵਾਂ ਨੇ ਵੀ ਤੋੜਿਆ ਵਰਤ

ਹਾਲਾਂਕਿ ਇਸ 'ਚ ਕਿਹਾ ਗਿਆ ਹੈ ਕਿ ਮੰਤਰੀ ਨੂੰ ਬੁਖ਼ਾਰ ਹੈ। ਉਨ੍ਹਾਂ ਨੂੰ ਦਿੱਤੇ ਜਾ ਰਹੇ ਇਲਾਜ 'ਤੇ ਡਾਕਟਰ ਚੰਗੀ ਤਰ੍ਹਾਂ ਨਜ਼ਰ ਬਣਾਏ ਹੋਏ ਹਨ। ਵਿਜ (67) 5 ਦਸੰਬਰ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਸਨ। ਵਿਜ ਨੇ ਕੋਵਿਡ-19 ਵਿਰੁੱਧ ਦੇਸ਼ 'ਚ ਬਣੇ ਟੀਕੇ ਕੋਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ ਦੌਰਾਨ ਟੀਕੇ ਦੀ ਇਕ ਖ਼ੁਰਾਕ 20 ਨਵੰਬਰ ਨੂੰ ਪਹਿਲੇ ਸੋਇਮ ਸੇਵਕ ਦੇ ਤੌਰ 'ਤੇ ਲਈ ਸੀ।

ਇਹ ਵੀ ਪੜ੍ਹੋ : ਪੁਲਸ ਨੇ ਕੀਤਾ ਪਰੇਸ਼ਾਨ ਤਾਂ ਥਾਣਿਆਂ 'ਚ ਬੰਨ੍ਹ ਦੇਵਾਂਗੇ ਗਾਂ, ਮੱਝ : ਰਾਕੇਸ਼ ਟਿਕੈਤ


DIsha

Content Editor

Related News