ਭ੍ਰਿਸ਼ਟ ਨੇਤਾਵਾਂ ਨੂੰ ਉਲਟਾ ਲਟਕਾ ਦੇਵਾਂਗੇ, ਕੋਲੇ ਦੀ ਤਸਕਰੀ ਰੋਕਾਂਗੇ : ਅਮਿਤ ਸ਼ਾਹ
Tuesday, Nov 12, 2024 - 03:01 PM (IST)
ਨੈਸ਼ਨਲ ਡੈਕਸ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਝਾਰਖੰਡ ਵਿਚ ਕਥਿਤ ਭ੍ਰਿਸ਼ਟਾਚਾਰ ਅਤੇ ਕੋਲੇ ਦੀ ਤਸਕਰੀ ਲਈ ਜੇਐੱਮਐੱਮ ਦੀ ਅਗਵਾਈ ਵਾਲੇ ਗਠਜੋੜ ਦੀ ਆਲੋਚਨਾ ਕੀਤੀ ਅਤੇ ਰਾਜ ਦੇ ਵੋਟਰਾਂ ਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਤਾਂ ਕਿ 'ਭ੍ਰਿਸ਼ਟ ਨੇਤਾਵਾਂ ਨੂੰ ਉਲਟਾ ਲਟਕਾਇਆ ਜਾ ਸਕੇ।'' ਸ਼ਾਹ ਨੇ ਇਹ ਵੀ ਐਲਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜ 'ਚ ਹਰ ਘੁਸਪੈਠੀਏ ਦੀ ਪਛਾਣ ਕਰੇਗੀ ਅਤੇ ਉਸ ਨੂੰ ਦੌੜਾ ਦਿੱਤਾ। ਉਨ੍ਹਾਂ ਨੇ ਰਾਜ ਦੇ ਕੋਲਾ ਖਨਨ ਖੇਤਰ ਝਰੀਆ 'ਚ ਭਾਜਪਾ ਦੀ ਇਕ ਰੈਲੀ 'ਚ ਕਿਹਾ,''ਝਾਰਖੰਡ 'ਚ ਭਾਜਪਾ ਦੇ ਸੱਤਾ 'ਚ ਆਉਣ 'ਤੇ ਕੋਲੇ ਦੀ ਤਸਕਰੀ ਰੋਕੀ ਜਾਵੇਗੀ...ਵਪਾਰੀਆਂ ਨੂੰ ਹੁਣ ਡਰਨ ਦੀ ਲੋੜ ਨਹੀਂ ਹੈ।'' ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਰਾਜ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਜਨਤਾ ਦਾ ਪੈਸਾ ਲੁੱਟਣ ਵਾਲੇ ਝਾਰਖੰਡ ਦੇ ਭ੍ਰਿਸ਼ਟ ਨੇਤਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ।'' ਸ਼ਾਹ ਨੇ ਦਾਅਵਾ ਕੀਤਾ,''ਅਸੀਂ ਭ੍ਰਿਸ਼ਟ ਨੇਤਾਵਾਂ ਨੂੰ ਸਿੱਧਾ ਕਰਨ ਲਈ ਉਨ੍ਹਾਂ ਨੂੰ ਉਲਟਾ ਲਟਕਾ ਦੇਵਾਂਗੇ।''
ਇਹ ਵੀ ਪੜ੍ਹੋ : ਮੋਹਲੇਧਾਰ ਮੀਂਹ ਦਾ ਅਲਰਟ, ਬੰਦ ਰਹਿਣਗੇ ਸਾਰੇ ਸਕੂਲ
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ,''ਹੇਮੰਤ ਬਾਬੂ ਘੁਸਪੈਠੀਆਂ ਲਈ ਲਾਲ ਕਾਲੀਨ (ਰੈੱਡ ਕਾਰਪੇਟ) ਵਿਛਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਅਸੀਂ ਝਾਰਖੰਡ 'ਚ ਭਾਜਪਾ ਦੇ ਸੱਤਾ 'ਚ ਆਉਣ 'ਤੇ ਉਨ੍ਹਾਂ ਦੀ ਪਛਾਣ ਕਰਾਂਗੇ ਅਤੇ ਉਨ੍ਹਾਂ ਦੇ ਰਾਜ ਤੋਂ ਬਾਹਰ ਦੌੜਾ ਦੇਵਾਂਗੇ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਘੁਸਪੈਠੀਏ ਆਦਿਵਾਸੀ ਔਰਤਾਂ ਨਾਲ ਵਿਆਹ ਕਰ ਰਹੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਹੜੱਪ ਰਹੇ ਹਨ। ਸ਼ਾਹ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਤੁਹਾਡਾ ਇਕ ਵੋਟ ਝਾਰਖੰਡ ਦੀ ਕਿਸਮਤ ਤੈਅ ਕਰੇਗਾ। ਇਹ ਵੀ ਤੈਅ ਕਰੇਗਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਔਰਤਾਂ 'ਲਖਪਤੀ' ਬਣਨਗੀਆਂ ਜਾਂ ਝਾਰਖੰਡ ਦੇ ਭ੍ਰਿਸ਼ਟ ਨੇਤਾ ਆਪਣੀਆਂ ਤਿਜੋਰੀਆਂ ਭਰਨਗੇ।'' ਸ਼ਾਹ ਨੇ ਦਾਅਵਾ ਕੀਤਾ,''ਮੋਦੀ ਦੀ ਗਾਰੰਟੀ 'ਪੱਥਰ ਦੀ ਲਕੀਰ' ਹੈ। ਝਾਰਖੰਡ 'ਚ ਭਾਜਪਾ ਦੇ ਸੱਤਾ 'ਚ ਆਉਣ 'ਤੇ ਔਰਤਾਂ ਦਾ ਸੰਪਤੀ ਰਜਿਸਟਰੇਸ਼ਨ ਇਕ ਰੁਪਏ 'ਚ ਕੀਤਾ ਜਾਵੇਗਾ।'' ਭਾਜਪਾ ਆਗੂ ਨੇ ਕਾਂਗਰਸ ਨੇਤਾ ਸੋਨੀਆ ਗਾਂਧੀ 'ਤੇ ਵੀ ਤੰਜ਼ ਕੱਸਿਆ ਅਤੇ ਵੋਟਰਾਂ ਨੂੰ ਭਾਜਪਾ ਦੇ ਪ੍ਰਤੀਕ ਚਿੰਨ੍ਹ 'ਕਮਲ' ਲਈ ਇੰਨੀ ਜ਼ੋਰ ਨਾਲ ਬਟਨ ਦਬਾਉਣ ਦੀ ਅਪੀਲ ਕੀਤੀ ਕਿ ਉਸ ਦਾ 'ਕਰੰਟ ਇਟਲੀ 'ਚ ਮਹਿਸੂਸ' ਹੋਵੇ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8