ਕੀ ਘੁਸਪੈਠੀਏ ਤੈਅ ਕਰਨਗੇ ਕੌਣ ਹੋਵੇਗਾ CM-PM? ਸੰਸਦ ''ਚ ਗਰਜੇ ਅਮਿਤ ਸ਼ਾਹ
Wednesday, Dec 10, 2025 - 05:54 PM (IST)
ਨਵੀਂ ਦਿੱਲੀ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦੋਸ਼ ਲਗਾਇਆ ਕਿ ਦੇਸ਼ 'ਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਮੁੜ ਪ੍ਰੀਖਣ (ਐੱਸਆਈਆਰ) ਨੂੰ ਲੈ ਕੇ ਝੂਠ ਫੈਲਾਇਆ ਗਿਆ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਸਦਨ 'ਚ, ਚੋਣ ਸੁਧਾਰਾਂ 'ਤੇ ਚਰਚਾ 'ਤੇ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਕਿ ਸੰਵਿਧਾਨ ਦੀ ਧਾਰਾ 327 ਚੋਣ ਕਮਿਸ਼ਨ ਨੂੰ ਵੋਟਰ ਸੂਚੀ ਬਣਾਉਣ ਦਾ ਪੂਰਾ ਅਧਿਕਾਰ ਦਿੰਦਾ ਹੈ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਗ੍ਰਹਿ ਮੰਤਰੀ ਨੇ ਕਿਹਾ,''ਮੈਂ ਸਦਨ ਅਤੇ ਦੇਸ਼ ਦੀ ਜਨਤਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੀ ਘੁਸਪੈਠੀਏ ਤੈਅ ਕਰਨਗੇ ਕਿ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਕੌਣ ਹੋਵੇਗਾ।'' ਸ਼ਾਹ ਨੇ ਕਿਹਾ ਕਿ ਇਹ ਐੱਸਆਈਆਰ ਵੋਟਰ ਸੂਚੀ ਦੇ ਸ਼ੁੱਧੀਕਰਨ ਦੀ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ 'ਚ ਵੋਟਿੰਗ ਕਨਰ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ।
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
