''''ਮੋਦੀ ਤੇ ਅਮਿਤ ਸ਼ਾਹ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ..!'''', ਅਦਾਲਤ ਦੇ ਫ਼ੈਸਲੇ ਮਗਰੋਂ ਕੇਂਦਰ ''ਤੇ ਵਰ੍ਹੇ ਖੜਗੇ
Wednesday, Dec 17, 2025 - 11:34 AM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 'ਨੈਸ਼ਨਲ ਹੇਰਾਲਡ' ਮਾਮਲੇ 'ਤੇ ਦਿੱਲੀ 'ਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ। ਖੜਗੇ ਨੇ ਇਹ ਦੋਸ਼ ਵੀ ਲਗਾਇਆ ਕਿ ਇਹ ਮਾਮਲਾ ਗਾਂਧੀ ਪਰਿਵਾਰ ਨੂੰ ਪਰੇਸ਼ਾਨ ਕਰਨ ਲਈ ਰਾਜਨੀਤਕ ਬਦਲੇ ਦੇ ਅਧੀਨ ਦਰਜ ਕਰਵਾਇਆ ਗਿਆ ਹੈ। ਦਿੱਲੀ ਦੀ ਇਕ ਕੋਰਟ ਨੇ 'ਨੈਸ਼ਨਲ ਹੇਰਾਲਡ' ਮਾਮਲੇ 'ਚ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ 5 ਹੋਰ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦੋਸ਼ ਪੱਤਰ 'ਤੇ ਨੋਟਿਸ ਲੈਣ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ।
ਖੜਗੇ ਨੇ ਕਿਹਾ,''ਇਹ ਮਾਮਲਾ ਰਾਜਨੀਤਕ ਬਦਲੇ ਦੇ ਅਧੀਨ ਦਰਜ ਕੀਤਾ ਗਿਆ ਹੈ। ਇਹ ਗਾਂਧੀ ਪਰਿਵਾਰ ਨੂੰ ਸਤਾਉਣ ਲਈ ਕੀਤਾ ਗਿਆ ਹੈ। ਇਸ 'ਚ ਕੁਝ ਵੀ ਨਹੀਂ ਹੈ ਅਤੇ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ।'' ਉਨ੍ਹਾਂ ਕਿਹਾ ਕਿ 'ਨੈਸ਼ਨਲ ਹੇਰਾਲਡ' ਮਾਮਲੇ 'ਚ ਫੈਸਲਾ ਆਉਣ ਤੋਂ ਬਾਅਦ ਹੁਣ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਅਸਤੀਫ਼ਾ ਦੇਣਾ ਚਾਹੀਦਾ। ਉਨ੍ਹਾਂ ਕਿਹਾ,''ਇਹ ਫ਼ੈਸਲਾ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਮੂੰਹ 'ਤੇ ਥੱਪੜ ਹੈ। ਉਨ੍ਹਾਂ ਨੂੰ ਇਕ ਰਾਜੀਨਾਮਾ ਦੇਣਾ ਚਾਹੀਦਾ ਕਿ ਭਵਿੱਖ 'ਚ ਉਹ ਲੋਕਾਂ ਨੂੰ ਸਤਾਉਣ ਦਾ ਕੰਮ ਨਹੀਂ ਕਰਨਗੇ।'' ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਜਾਂਚ ਏਜੰਸੀਆਂ ਦੀ ਕਿਵੇਂ ਗਲਤ ਵਰਤੋਂ ਕੀਤੀ ਜਾਂਦੀ ਹੈ, 'ਨੈਸ਼ਨਲ ਹੇਰਾਲਡ' ਮਾਮਲਾ ਇਸ ਦਾ ਇਕ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਨਾ ਤਾਂ ਪੈਸੇ ਦਾ ਕੋਈ ਲੈਣ-ਦੇਣ ਹੋਇਆ ਹੈ ਅਤੇ ਨਾ ਹੀ ਜਾਇਦਾਦ ਦਾ ਕੋਈ ਤਬਾਦਲਾ ਹੋਇਆ ਹੈ ਤਾਂ ਫਿਰ ਮਨੀ ਲਾਂਡਰਿੰਗ ਦਾ ਸਵਾਲ ਕਿੱਥੋਂ ਉੱਠਦਾ ਹੈ।
