ਅਮਿਤ ਸ਼ਾਹ 15 ਦਸੰਬਰ ਨੂੰ ਕਰਨਗੇ ਤਾਮਿਲਨਾਡੂ ਦਾ ਦੌਰਾ
Friday, Dec 12, 2025 - 05:31 PM (IST)
ਚੇਨਈ- ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ 15 ਦਸੰਬਰ ਨੂੰ ਤਾਮਿਲਨਾਡੂ ਦਾ ਦੌਰਾ ਕਰਨਗੇ ਅਤੇ ਪ੍ਰਦੇਸ਼ ਭਾਜਪਾ ਦੇ ਅਹੁਦਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਪਾਰਟੀ ਦੇ ਇਕ ਨੇਤਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੱਥੇ ਭਾਜਪਾ ਦੀ ਪ੍ਰਦੇਸ਼ ਕਾਰਜਕਾਰਣੀ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਦੇ ਵੇਲੋਰ ਜਾਣ ਦੀ ਸੰਭਾਵਨਾ ਹੈ।
ਇਸ ਵਿਚ ਪ੍ਰਦੇਸ਼ ਭਾਜਪਾ ਪ੍ਰਧਾਨ ਨੈਨਾਰ ਨਾਗੇਂਦਰਨ ਨੇ ਕਿਹਾ ਕਿ ਅੰਨਾਦਰਮੁਕ ਜਨਰਲ ਸਕੱਤਰ ਐਡਪਾਦੀ ਕੇ ਪਲਾਨੀਸਵਾਮੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਸਾਬਕਾ ਅੰਨਾਦਰਮੁਕ ਨੇਤਾ ਕੇ.ਏ. ਸੇਨਗੋਟੈਯਨ ਦੇ ਟੀਵੀਕੇ 'ਚ ਸ਼ਾਮਲ ਹੋਣ ਦੇ ਮੱਦੇਨਜ਼ਰ, ਮੌਜੂਦਾ ਸਮੇਂ ਰਾਜਨੀਤਕ ਸਥਿਤੀ 'ਤੇ ਚਰਚਾ ਕੀਤੀ। ਟੀਵੀਕੇ ਅਦਾਕਾਰ ਵਿਜੇ ਦੀ ਅਗਵਾਈ ਵਾਲੀ ਪਾਰਟੀ ਹੈ। ਨਾਗੇਂਦਰ ਨੇ ਬਾਅਦ 'ਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਪਲਾਨੀਸਵਾਮੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਾਲ 'ਚ ਪਾਰਟੀ ਦਾ ਕਾਰਜਕਾਰੀ ਕਮੇਟੀ ਅਤੇ ਆਮ ਕੌਂਸਲ ਦੀ ਬੈਠਕ ਆਯੋਜਿਤ ਕਰਨ ਲਈ ਵਧਾਈ ਦਿੱਤੀ।
