ਥਾਈ-ਕੰਬੋਡੀਆਈ ਨੇਤਾਵਾਂ ਨੇ ਜੰਗਬੰਦੀ ’ਤੇ ਪ੍ਰਗਟਾਈ ਸਹਿਮਤੀ : ਟਰੰਪ

Saturday, Dec 13, 2025 - 02:21 AM (IST)

ਥਾਈ-ਕੰਬੋਡੀਆਈ ਨੇਤਾਵਾਂ ਨੇ ਜੰਗਬੰਦੀ ’ਤੇ ਪ੍ਰਗਟਾਈ ਸਹਿਮਤੀ : ਟਰੰਪ

ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾਵਾਂ ਨੇ ਕਈ ਦਿਨਾਂ ਤੋਂ ਜਾਰੀ ਜਾਨਲੇਵਾ ਝੜਪਾਂ ਤੋਂ ਬਾਅਦ ਜੰਗਬੰਦੀ ਨੂੰ ਨਵੇਂ ਸਿਰਿਓਂ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਹ ਸਮਝੌਤਾ ਉਸ ਜੰਗਬੰਦੀ ਨੂੰ ਬਚਾਉਣ ਲਈ ਕੀਤਾ ਗਿਆ ਹੈ, ਜਿਸ ਨੂੰ ਅਮਰੀਕੀ ਪ੍ਰਸ਼ਾਸਨ ਨੇ ਇਸੇ ਸਾਲ ਦੀ ਸ਼ੁਰੂਆਤ ’ਚ ਕਰਵਾਉਣ ’ਚ ਮਦਦ ਕੀਤੀ ਸੀ। ਟਰੰਪ ਨੇ ਥਾਈ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਕੁਲ ਅਤੇ ਕੰਬੋਡੀਆਈ ਪ੍ਰਧਾਨ ਮੰਤਰੀ ਹੁਨ ਮਾਨੇਟ ਨਾਲ ਗੱਲਬਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ।

ਟਰੰਪ ਨੇ ਆਪਣੇ ‘ਟਰੁੱਥ ਸੋਸ਼ਲ’ ਹੈਂਡਲ ’ਤੇ ਪੋਸਟ ’ਚ ਕਿਹਾ, ‘ਦੋਵੇਂ ਨੇਤਾ ਅੱਜ ਸ਼ਾਮ ਤੋਂ ਹਰ ਤਰ੍ਹਾਂ ਦੀ ਗੋਲੀਬਾਰੀ ਰੋਕਣ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੀ ਮਦਦ ਨਾਲ ਮੇਰੇ ਨਾਲ ਹੋਏ ਮੂਲ ਸ਼ਾਂਤੀ ਸਮਝੌਤੇ ਨੂੰ ਬਹਾਲ ਕਰਨ ’ਤੇ ਸਹਿਮਤ ਹੋ ਗਏ ਹਨ।
 


author

Inder Prajapati

Content Editor

Related News