ਕੋਰੋਨਾ ਮਰੀਜ਼ਾਂ ਦੀ ਮਦਦ ਅਤੇ ਮਿ੍ਰਤਕਾਂ ਦਾ ਸਸਕਾਰ ਕਰ ਮਿਸਾਲ ਬਣਿਆ ‘ਐਂਬੂਲੈਂਸ ਜੋੜਾ’

Saturday, May 15, 2021 - 04:48 PM (IST)

ਨਵੀਂ ਦਿੱਲੀ (ਭਾਸ਼ਾ)— ‘ਐਂਬੂਲੈਂਸ ਜੋੜਾ’ ਦੇ ਨਾਂ ਤੋਂ ਜਾਣੇ ਜਾਂਦੇ ਹਿਮਾਂਸ਼ੂ ਕਾਲੀਆ ਅਤੇ ਟਵਿੰਕਲ ਕਾਲੀਆ ਕੋਰੋਨਾ ਪੀੜਤਾਂ ਨੂੰ ਛੇਤੀ ਤੋਂ ਛੇਤੀ ਇਲਾਜ ਦਿਵਾਉਣ ਅਤੇ ਵਾਇਰਸ ਕਾਰਨ ਦਮ ਤੋੜ ਚੁੱਕੇ ਮਰੀਜ਼ਾਂ ਦਾ ਅੰਤਿਮ ਸੰਸਕਾਰ ਕਰ ਕੇ ਕੋਵਿਡ-19 ਦੇ ਦੌਰ ’ਚ ਮਨੁੱਖਤਾ ਦੀ ਸੇਵਾ ਕਰ ਮਿਸਾਲ ਪੇਸ਼ ਕਰ ਰਹੇ ਹਨ। ਪੀ. ਪੀ. ਈ. ਕਿੱਟ, ਫੇਸ ਸ਼ੀਲਡ ਅਤੇ ਮਾਸਕ ਪਹਿਨੇ ਕਾਲੀਆ ਜੋੜਾ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ, ਉਨ੍ਹਾਂ ਲਈ ਦਵਾਈਆਂ ਮੁਹੱਈਆ ਕਰਾਉਣ, ਮਿ੍ਰਤਕਾਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਅਤੇ ਕਈ ਵਾਰ ਖ਼ੁਦ ਵੀ ਅੰਤਿਮ ਸੰਸਕਾਰ ਕਰ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਐਂਬੂਲੈਂਸ ਹਰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸੜਕ ’ਤੇ ਹਮੇਸ਼ਾ ਤਿਆਰ ਖੜ੍ਹੀ ਰਹਿੰਦੀ ਹੈ। 

ਇਹ ਵੀ ਪੜ੍ਹੋ– ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

PunjabKesari
ਹਿਮਾਂਸ਼ੂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਦਾ ਰਿਕਾਰਡ ਨਹੀਂ ਰੱਖਦੇ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਅਸੀਂ ਰੋਜ਼ਾਨਾ ਕਰੀਬ 20-25 ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕਰ ਰਹੇ ਹਾਂ। ਅਸੀਂ ਕੋਵਿਡ-19 ਨਾਲ ਦਮ ਤੋੜਨ ਵਾਲੇ 80 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਅਤੇ 1000 ਤੋਂ ਵੱਧ ਲੋਕਾਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ’ਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੁਫ਼ਤ ਵਿਚ ਇਹ ਸਭ ਕਰ ਰਹੇ ਹਾਂ। 

ਇਹ ਵੀ ਪੜ੍ਹੋ– ਭਾਰਤ ’ਚ 24 ਘੰਟਿਆਂ ’ਚ 3.26 ਲੱਖ ਨਵੇਂ ਮਾਮਲੇ, ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

PunjabKesari

ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ 2019 ’ਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤੀ ਜਾ ਚੁੱਕੀ ਅਤੇ ਕੈਂਸਰ ਤੋਂ ਜੰਗ ਜਿੱਤ ਚੁੱਕੀ ਟਵਿੰਕਲ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਊਰ ਵਿਹਾਰ ਤੋਂ ਇਕ ਮਰੀਜ਼ ਦੇ ਸਬੰਧ ’ਚ ਫੋਨ ਆਇਆ, ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਆਟੋ ਰਿਕਸ਼ਾ ’ਚ ਹੀ ਦਮ ਤੋੜ ਦਿੱਤਾ ਸੀ। ਪ੍ਰਤਾਪ ਵਿਹਾਰ ਵਿਚ ਰਹਿਣ ਵਾਲੀ ਟਵਿੰਕਲ ਨੇ ਕਿਹਾ ਕਿ ਅਸੀਂ ਛੇਤੀ ਉੱਥੇ ਪਹੁੰਚੇ ਅਤੇ ਡਾਕਟਰ ਵਲੋਂ ਤਸਦੀਕ ਕਰਨ ਮਗਰੋਂ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। 

ਇਹ ਵੀ ਪੜ੍ਹੋ– ਮਾਂ ਦੀ ਅਰਥੀ ਨੂੰ ਕਿਸੇ ਨਾ ਦਿੱਤਾ ਮੋਢਾ; ਪੁੱਤ ਨੇ ਸੁਣਾਈ ਹੱਡ ਬੀਤੀ, ਕਿਹਾ- ‘ਲੋਕਾਂ ਨੇ ਵੇਖ ਕੇ ਬੰਦ ਕਰ ਲਏ ਬੂਹੇ’

ਦੱਸ ਦੇਈਏ ਕਿ ਕਾਲੀਆ ਜੋੜੇ ਦੀਆਂ ਦੋ ਧੀਆਂ ਹਨ ਪਰ ਭਾਰਤ ਦੇ ਇਸ ਸਭ ਤੋਂ ਗੰਭੀਰ ਸਿਹਤ ਸੰਕਟ ਵਿਚ ਉਨ੍ਹਾਂ ਦੀ ਨਿੱਜੀ ਵਚਨਬੱਧਤਾ ਲੋਕਾਂ ਦੀ ਮਦਦ ਕਰਨ ਦੇ ਉਨਾਂ ਦੇ ਉਤਸ਼ਾਹ ਵਿਚ ਰੁਕਾਵਟ ਨਹੀਂ ਬਣੀ। ਹਿਮਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕ ਦਿੱਲੀ ਹੀ ਨਹੀਂ, ਸਗੋਂ ਕਿ ਗਾਜ਼ੀਆਬਾਦ ਅਤੇ ਨੋਇਡਾ ਤੋਂ ਵੀ ਮਦਦ ਲਈ ਫੋਨ ਕਾਲ ਕਰਦੇ ਹਨ। ਟਵਿੰਕਲ ਨੂੰ ਦੁਬਈ ’ਚ 2015 ’ਚ ਇਕ ਸੰਗਠਨ ਨੇ ‘ਪਹਿਲੀ ਮਹਿਲਾ ਐਂਬੂਲੈਂਸ ਚਾਲਕ’ ਬਣਨ ਲਈ ਸਨਮਾਨਤ ਕੀਤਾ ਗਿਆ। ਹਿਮਾਂਸ਼ੂ ਨੂੰ 2016 ਵਿਚ ਮਲੇਸ਼ੀਆ ਵਿਚ ‘ਐਂਬੂਲੈਂਸ ਮੈਨ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

 


Tanu

Content Editor

Related News