ਬਰੇਜਾ ਕਾਰ ਅਤੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ
Tuesday, Nov 18, 2025 - 06:10 PM (IST)
ਗੜ੍ਹਸ਼ੰਕਰ/ਮਾਹਿਲਪੁਰ (ਭਾਰਦਵਾਜ/ਜਸਵੀਰ) : ਹੁਸ਼ਿਆਰਪੁਰ-ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ 'ਤੇ ਲਗਭਗ ਸਾਢੇ ਨੌਂ ਵਜੇ ਪਿੰਡ ਬੱਡੋਆਣ ਸਰਦੁੱਲਾਪੁਰ ਨੇੜੇ ਪਰਿਵਾਰ ਸਮੇਤ ਬਰੀਜਾ ਗੱਡੀ ਜੋ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਵਾਪਿਸ ਆ ਰਹੇ ਸਨ ਦੀ ਦੋ ਮੋਟਰਸਾਈਕਲਾਂ ਵਿਚਕਾਰ ਹੋਏ ਭਿਆਨਕ ਹਾਦਸੇ ਵਿਚ ਇਕ ਵਿਆਕਤੀ ਦੀ ਮੌਤ, ਇਕ ਗੰਭੀਰ ਜ਼ਖਮੀ ਹੋ ਗਿਆ। ਇਸ ਮੌਕੇ ਮਾਹਿਲਪੁਰ ਪੁਲਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲੀਆ ਪੁਲਸ ਮੁਲਾਜ਼ਮ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਫੋਨ 'ਤੇ ਇਸ ਹਾਦਸੇ ਦੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰਮਚਾਰੀ ਸਾਥੀਆਂ ਸਮੇਤ ਪਿੰਡ ਬੱਡੋਆਣ ਸਰਦੁੱਲਾਪੁਰ ਨਜ਼ਦੀਕ ਪਹੁੰਚ ਕੇ ਦੇਖਿਆ ਕਿ ਦੋ ਮੋਟਰਸਾਈਕਲ ਜਿਨ੍ਹਾਂ 'ਚ ਇਕ ਹਾਂਡਾ ਨੰਬਰ ਪੀ. ਬੀ. 10 ਐਫ ਜੇ 6870 ਜਿਸਨੂੰ ਨਿਰਮਲ ਸਿੰਘ ਪੁੱਤਰ ਸਵਰਨ ਚੰਦ ਵਾਸੀ ਮੁੱਗੋਵਾਲ ਥਾਣਾ ਮਾਹਿਲਪੁਰ ਅਤੇ ਦੂਜਾ ਮੋਟਰਸਾਈਕਲ ਪਲਸਰ ਨੰਬਰ ਪੀ ਬੀ 07 ਏ ਕਿਊ 4362 ਜਿਸ ਨੂੰ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰੰਧਾਵਾ ਥਾਣਾ ਦਸੂਹਾ ਦੋਵੇਂ ਬਰੇਜਾ ਗੱਡੀ ਨੰਬਰ ਪੀ ਬੀ 32 ਏ ਬੀ 0990 ਜਿਸ ਨੂੰ ਪ੍ਰਿੰਸ ਚੌਪੜਾ ਪੁੱਤਰ ਵਿਨੋਦ ਚੋਪੜਾ ਵਾਸੀ ਰਿਸ਼ੀ ਮਹੁੱਲਾ ਰੇਲਵੇ ਰੋਡ ਨਵਾਂਸ਼ਹਿਰ ਜੋ ਪਰਿਵਾਰ ਸਮੇਤ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਆ ਰਿਹਾ ਸੀ, ਚਲਾ ਰਹੇ ਸਨ।
ਇਸ ਦੌਰਾਨ ਓਵਰਟੇਕ ਕਰਦੇ ਸਮੇਂ ਉਪਰੋਕਤ ਮੋਟਰਸਾਈਕਲਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਨਿਰਮਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੁੱਗੋਵਾਲ ਦੀ ਮੌਤ ਹੋ ਗਈ ਅਤੇ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰੰਧਾਵਾ ਥਾਣਾ ਦਸੂਹਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਜੇਰੇ ਇਲਾਜ ਹੈ। ਪੁਲਸ ਨੇ ਲਾਸ਼ ਅਤੇ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
