ਰਿਕਾਰਡ ਬਣਾਉਣ ਵੱਲ ਅਮਰਨਾਥ ਯਾਤਰਾ, 30 ਦਿਨਾਂ ''ਚ 3.92 ਲੱਖ ਸ਼ਰਧਾਲੂਆਂ ਨੇ ਕੀਤੇ ਹਿਮਲਿੰਗ ਦੇ ਦਰਸ਼ਨ
Monday, Jul 31, 2023 - 10:31 AM (IST)
ਜੰਮੂ (ਸੰਜੀਵ)- ਅਮਰਨਾਥ ਦੀ ਪਵਿੱਤਰ ਗੁਫਾ ’ਚ ਬਿਰਾਜਮਾਨ ਪਵਿੱਤਰ ਹਿਮਲਿੰਗ ਦੇ ਪਿਛਲੇ 30 ਦਿਨਾਂ ’ਚ 3.92 ਲੱਖ ਸ਼ਿਵ ਭਗਤਾਂ ਨੇ ਦਰਸ਼ਨ ਕੀਤੇ ਹਨ। ਰੋਜ਼ਾਨਾ ਲਗਭਗ 7 ਤੋਂ 8 ਹਜ਼ਾਰ ਤੀਰਥ ਯਾਤਰੀ ਪਵਿੱਤਰ ਗੁਫਾ ’ਚ ਦਰਸ਼ਨਾਂ ਲਈ ਪਹੁੰਚ ਰਹੇ ਹਨ। ਅਜਿਹੇ ’ਚ 31 ਅਗਸਤ ਤੱਕ ਇਸ ਵਾਰ ਯਾਤਰਾ ਨਵੇਂ ਰਿਕਾਰਡ ਸਥਾਪਤ ਕਰਨ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਸ਼ਹੀਦਾਂ ਦੇ ਸਨਮਾਨ ਲਈ ਕੀਤਾ 'ਮੇਰੀ ਮਿੱਟੀ, ਮੇਰਾ ਦੇਸ਼' ਮੁਹਿੰਮ ਦਾ ਐਲਾਨ
ਜੰਮੂ ਸਥਿਤ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਐਤਵਾਰ ਨੂੰ 29ਵੇਂ ਜਥੇ ’ਚ 1974 ਤੀਰਥ ਯਾਤਰੀਆਂ ਦਾ ਜਥਾ ਪਹਿਲਗਾਮ ਅਤੇ ਬਾਲਟਾਲ ਲਈ ਸਖ਼ਤ ਸੁਰੱਖਿਆ ਵਿਵਸਥਾ ’ਚ ਰਵਾਨਾ ਹੋਇਆ। ਪਹਿਲਗਾਮ ਮਾਰਗ ਤੋਂ ਯਾਤਰਾ ਲਈ 1410 ਅਤੇ ਬਾਲਟਾਲ ਮਾਰਗ ਤੋਂ ਯਾਤਰਾ ਲਈ 564 ਸ਼ਿਵ ਭਗਤਾਂ ਦਾ ਜਥਾ ਰਵਾਨਾ ਹੋਇਆ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੈ ਸਭ ਤੋਂ ਜ਼ਿਆਦਾ ਬਾਲ ਤਸਕਰੀ, ਪੜ੍ਹੋ ਹੈਰਾਨ ਕਰਦੀ ਰਿਪੋਰਟ
ਜਥੇ ’ਚ 1546 ਪੁਰਸ਼, 363 ਔਰਤਾਂ, 4 ਬੱਚੇ, 45 ਸਾਧੂ ਅਤੇ 16 ਸਾਧਵੀਆਂ ਸ਼ਾਮਲ ਸਨ। ਯਾਤਰਾ ਮਾਰਗ ’ਤੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਬਣਿਆ ਹੋਇਆ ਹੈ, ਜਿਸ ਨਾਲ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ਤੋਂ ਯਾਤਰਾ ਚੱਲ ਰਹੀ ਹੈ। ਯਾਤਰੀ ਨਿਵਾਸ ਜੰਮੂ ਤੋਂ ਜਥੇ ਦੇ ਰੂਪ ’ਚ ਯਾਤਰਾ ’ਚ ਸ਼ਾਮਲ ਹੋਣ ਤੋਂ ਇਲਾਵਾ ਤੀਰਥ ਯਾਤਰੀ ਆਪਣੇ ਨਿੱਜੀ ਵਾਹਨਾਂ ’ਚ ਸਿੱਧੇ ਪਹਿਲਗਾਮ ਅਤੇ ਬਾਲਟਾਲ ਪਹੁੰਚ ਕੇ ਯਾਤਰਾ ਦਾ ਹਿੱਸਾ ਬਣ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8