ਰਸੋਈ ''ਚ ਕੀਤੀਆਂ ਇਹ ਗਲਤੀਆਂ ਬਣ ਸਕਦੀਆਂ ਨੇ ਗਰੀਬੀ ਦਾ ਕਾਰਨ!

2/13/2026 4:06:56 PM

ਵੈੱਬ ਡੈਸਕ - ਭਾਰਤੀ ਸੰਸਕ੍ਰਿਤੀ 'ਚ ਰਸੋਈ ਨੂੰ ਸਿਰਫ਼ ਖਾਣਾ ਬਣਾਉਣ ਵਾਲੀ ਥਾਂ ਨਹੀਂ, ਸਗੋਂ ਘਰ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਰਸੋਈ ਘਰ ਦੀ ਸਿਹਤ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਨਾਲ ਸਿੱਧੇ ਤੌਰ 'ਤੇ ਜੁੜੀ ਹੁੰਦੀ ਹੈ। ਹਿੰਦੂ ਧਰਮ ਦੇ ਪ੍ਰਾਚੀਨ ਗ੍ਰੰਥ ਗਰੁੜ ਪੁਰਾਣ 'ਚ ਰਸੋਈ ਨਾਲ ਜੁੜੇ ਕੁਝ ਅਜਿਹੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਕੇ ਘਰ 'ਚ ਸਕਾਰਾਤਮਕ ਊਰਜਾ ਅਤੇ ਆਰਥਿਕ ਸਥਿਰਤਾ ਲਿਆਂਦੀ ਜਾ ਸਕਦੀ ਹੈ।

ਗਰੁੜ ਪੁਰਾਣ ਅਨੁਸਾਰ ਖਾਣਾ ਬਣਾਉਣ ਵਾਲੀ ਥਾਂ ਬਹੁਤ ਪਵਿੱਤਰ ਹੁੰਦੀ ਹੈ, ਇਸ ਲਈ ਚੁੱਲ੍ਹਾ ਬਾਲਣ ਤੋਂ ਪਹਿਲਾਂ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਖਾਣਾ ਤਿਆਰ ਹੋਣ ਤੋਂ ਬਾਅਦ ਪਹਿਲਾ ਗ੍ਰਾਸ (ਕਣ) ਭਗਵਾਨ ਨੂੰ ਅਰਪਿਤ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ 'ਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਆਰਥਿਕ ਤੰਗੀਆਂ ਦੂਰ ਹੁੰਦੀਆਂ ਹਨ।

ਸ਼ਾਸਤਰਾਂ ਅਨੁਸਾਰ ਮਾਂ ਲਕਸ਼ਮੀ ਸਿਰਫ਼ ਸਾਫ਼-ਸੁਥਰੀਆਂ ਥਾਵਾਂ 'ਤੇ ਹੀ ਨਿਵਾਸ ਕਰਦੀ ਹੈ। ਰਸੋਈ 'ਚ ਖਿਲਰਿਆ ਸਾਮਾਨ ਅਤੇ ਜੂਠੇ ਬਰਤਨ ਨਕਾਰਾਤਮਕ ਊਰਜਾ ਨੂੰ ਵਧਾਉਂਦੇ ਹਨ। ਇਸ ਲਈ ਰਸੋਈ ਦੇ ਕਾਊਂਟਰ, ਫਰਸ਼ ਅਤੇ ਬਰਤਨਾਂ ਨੂੰ ਸਮੇਂ ਸਿਰ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ।

ਰਸੋਈ ਦੇ ਨੇੜੇ ਤੁਲਸੀ ਦਾ ਪੌਦਾ ਹੋਣਾ ਸ਼ੁਭ ਮੰਨਿਆ ਜਾਂਦਾ ਹੈ, ਪਰ ਇਸ ਨਾਲ ਜੁੜੇ ਕੁਝ ਨਿਯਮ ਹਨ। ਬਿਨਾਂ ਇਸ਼ਨਾਨ ਕੀਤੇ ਤੁਲਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ ਅਤੇ  ਐਤਵਾਰ, ਇਕਾਦਸ਼ੀ ਜਾਂ ਸ਼ਾਮ ਦੇ ਸਮੇਂ ਤੁਲਸੀ ਦੇ ਪੱਤੇ ਤੋੜਨ ਤੋਂ ਬਚਣਾ ਚਾਹੀਦਾ ਹੈ। ਰੋਜ਼ਾਨਾ ਸੂਰਜ ਚੜ੍ਹਨ ਸਮੇਂ ਤੁਲਸੀ ਨੂੰ ਜਲ ਚੜ੍ਹਾਉਣਾ ਘਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ।

ਰਸੋਈ ਨੂੰ ਘਰ ਦੀ ਕਿਸਮਤ ਦਾ ਕੇਂਦਰ ਮੰਨਿਆ ਜਾਂਦਾ ਹੈ। ਖਾਣਾ ਬਣਾਉਂਦੇ ਸਮੇਂ ਮਨ 'ਚ ਗੁੱਸਾ ਜਾਂ ਝਗੜੇ ਵਾਲੇ ਭਾਵ ਨਹੀਂ ਹੋਣੇ ਚਾਹੀਦੇ। ਮਾਨਤਾ ਹੈ ਕਿ ਜਿਸ ਭਾਵ ਨਾਲ ਭੋਜਨ ਬਣਾਇਆ ਜਾਂਦਾ ਹੈ, ਉਹੀ ਊਰਜਾ ਪਰਿਵਾਰ ਦੇ ਮੈਂਬਰਾਂ ਤੱਕ ਪਹੁੰਚਦੀ ਹੈ। ਇਸ ਲਈ ਹਮੇਸ਼ਾ ਪ੍ਰੇਮ ਭਾਵ ਅਤੇ ਸਕਾਰਾਤਮਕ ਸੋਚ ਨਾਲ ਹੀ ਭੋਜਨ ਤਿਆਰ ਕਰਨਾ ਚਾਹੀਦਾ ਹੈ।

ਇਨ੍ਹਾਂ ਸਰਲ ਉਪਾਵਾਂ ਨੂੰ ਅਪਣਾ ਕੇ ਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਨੂੰ ਪ੍ਰਾਚੀਨ ਗਿਆਨ ਅਨੁਸਾਰ ਢਾਲ ਸਕਦੇ ਹੋ ਅਤੇ ਘਰ 'ਚ ਸੁੱਖ-ਸ਼ਾਂਤੀ ਤੇ ਧਨ ਦਾ ਸਵਾਗਤ ਕਰ ਸਕਦੇ ਹੋ।


Sunaina

Content Editor Sunaina