ਭੀੜ੍ਹ ਨੇ ਕਤਲ ਦੇ ਇਰਾਦੇ ਨਾਲ ਕੀਤਾ ਸੀ ਹਮਲਾ : ਆਇਸ਼ੀ ਘੋਸ਼

Thursday, Jan 09, 2020 - 12:20 AM (IST)

ਭੀੜ੍ਹ ਨੇ ਕਤਲ ਦੇ ਇਰਾਦੇ ਨਾਲ ਕੀਤਾ ਸੀ ਹਮਲਾ : ਆਇਸ਼ੀ ਘੋਸ਼

ਨਵੀਂ ਦਿੱਲੀ —  ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਐਤਵਾਰ ਰਾਤ ਕੈਂਪਸ 'ਚ ਹੋਈ ਹਿੰਸਾ ਦੇ ਸਬੰਧ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੀ ਸ਼ਿਕਾਇਤ ਵਸੰਤ ਕੁੰਜ ਪੁਲਸ ਸਟੇਸ਼ਨ 'ਚ ਦਰਜ ਕੀਤੀ ਗਈ। ਉਨ੍ਹਾਂ ਨੇ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਅਪੀਲ ਕਰਦੇ ਹੋਏ ਕਿਹਾ, 'ਭੀੜ੍ਹ ਨੇ ਸਾਜਿਸ਼ ਰਚੀ ਅਤੇ ਡਰਾਉਣ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਹਮਲਾ ਕੀਤਾ।'
ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਅੱਗੇ ਹਿੰਸਾ ਵਾਲੇ ਦਿਨ ਦੇ ਪੂਰੇ ਮਾਮਲੇ ਨੂੰ ਦਸਿਆ ਅਤੇ ਉਸ਼ ਸ਼ਾਮ ਨੂੰ ਲੈ ਕੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਭੀੜ੍ਹ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਕੈਂਪਸ 'ਚ ਇਕ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਿਤ ਕਰ ਰਹੀ ਸੀ, ਅਚਾਨਕ ਉਨ੍ਹਾਂ ਦੇਖਿਆ ਕਿ ਵਿਦਿਆਰਥੀ ਅਤੇ ਅਧਿਆਪਕ ਹੋਸਟਲ ਵੱਲ ਭੱਜ ਰਹੇ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਭੀੜ੍ਹ ਅਧਿਆਪਕਾਂ ਅਤੇ ਵਿਦਿਆਰਥੀਆਂ 'ਤੇ ਇੱਟਾਂ ਅਤੇ ਪੱਥਰ ਸੁੱਟ ਰਹੀ ਸੀ। ਭੀੜ੍ਹ ਸ਼ਾਂਤੀ ਦਾ ਹਿੱਸਾ ਬਣਨ ਵਾਲੇ ਲੋਕਾਂ ਨੂੰ ਮਾਰਨ ਅਤੇ ਜ਼ਖਮੀ ਕਰਨ ਦੇ ਸਪੱਸ਼ਟ ਇਰਾਦੇ ਨਾਲ ਆਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ 20-30 ਲੋਕਾਂ ਨੇ ਨੇੜੇ ਖੜ੍ਹੀ ਕਾਰ ਦੇ ਪਿਛੇ ਖੀਚਿਆਂ ਅਤੇ ਹੇਠਾਂ ਡਿੱਗਣ ਤੋਂ ਬਾਅਦ ਰਾਡ ਨਾਲ ਕੁੱਟਿਆ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਾਲੇ ਵੀ ਉਨ੍ਹਾਂ ਦੇ ਚਿਹਰੇ ਤੇ ਪਹਿਰਾਵੇ ਯਾਦ ਹਨ। ਘੋਸ਼ ਨੇ ਕਿਹਾ ਕਿ ਜੇਕਰ ਉਹ ਦੁਬਾਰਾ ਉਨ੍ਹਾਂ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਪਛਾਣ ਸਕਦੀ ਹੈ। ਉਨ੍ਹਾਂ ਕਿਹਾ ਕਿ ਭੀੜ੍ਹ ਨੇ ਉਨ੍ਹਾਂ ਦੇ ਸਿਰ, ਛਾਤੀ ਅਤੇ ਸ਼ਰੀਰ ਦੇ ਬਾਕੀ ਹਿੱਸਿਆਂ 'ਤੇ ਰੋਡ ਨਾਲ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਦੀ ਸ਼ਿਕਾਇਤ 'ਚ ਇਹ ਗੱਲ ਵੀ ਕਹੀ ਗਈ ਹੈ ਕਿ ਭੀੜ੍ਹ ਨੇ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੇ ਹਮਲੇ ਤੋਂ ਬਾਅਦ ਵੀ ਜੇ.ਐੱਨ.ਯੂ. ਪ੍ਰਸ਼ਾਸਨ ਅਤੇ ਪੁਲਸ ਕਾਰਵਾਈ ਕਰਨ 'ਚ ਅਸਫਲ ਹੋ ਰਹੀ ਹੈ।


author

Inder Prajapati

Content Editor

Related News