ਭਾਰਤ ਨੇ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਘਾਤਕ ਸਵਦੇਸ਼ੀ ਮਿਜ਼ਾਇਲ ‘ਅਸਤਰ’ ਦਾ ਕੀਤਾ ਸਫਲ ਪ੍ਰੀਖਣ

09/17/2019 6:35:32 PM

ਨਵੀਂ ਦਿੱਲੀ– ਭਾਰਤ ਨੇ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਅਸਤਰ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਸਵਦੇਸ਼ੀ ਤਕਨੀਕੀ ਨਾਲ ਤਿਆਰ ਪੂਰੀ ਤਰ੍ਹਾਂ ਭਾਰਤੀ ਮਿਜ਼ਾਇਲ ਹੈ, ਜਿਸ ਦਾ ਪਹਿਲਾ ਪ੍ਰੀਖਣ ਬੰਗਾਲ ਦੀ ਖਾੜੀ ਦੇ ਇਲਾਕੇ ’ਚ ਓਡੀਸ਼ਾ ਦੇ ਤਟ ’ਤੇ ਮੰਗਲਵਾਰ ਨੂੰ ਕੀਤਾ ਗਿਆ।

ਅਧਿਕਾਰਕ ਬਿਆਨ 'ਚ ਕਿਹਾ ਗਿਆ ਕਿ ਆਧੁਨਿਕ ਮਿਜ਼ਾਇਲ ਨੂੰ ਭਾਰਤੀ ਹਵਾਈ ਫੌਜ ਨੇ ਤਕਨੀਕੀ ਪ੍ਰੀਖਣ ਦੇ ਤਹਿਤ ਆਪਣੇ ਸੁਖੋਈ 30 ਐੱਮ.ਕੇ.ਆਈ. ਜਹਾਜ਼ ਰਾਹੀ ਦਾਗਿਆ। ਇਸ 'ਚ ਕਿਹਾ ਗਿਆ, 'ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ ਪਹਿਲੀ ਸਵਦੇਸ਼ੀ ਮਿਜ਼ਾਇਲ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਉਡਦੇ ਹਵਾਈ ਟੀਚੇ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ।' ਬਿਆਨ 'ਚ ਕਿਹਾ ਗਿਆ ਕਿ ਵੱਖ-ਵੱਖ ਰਡਾਰਾਂ, ਇਲੈਕਟਰੋ-ਆਪਟੀਕਲ ਟ੍ਰੈਕਿੰਗ ਸਿਸਟਮ ਤੇ ਸੈਂਸਰਾਂ ਦੇ ਜ਼ਰੀਏ ਮਿਜ਼ਾਇਲ 'ਤੇ ਨਜ਼ਰ ਰੱਖੀ ਗਈ, ਜਿਨ੍ਹਾਂ ਨੇ ਇਸ ਦੇ ਟੀਚੇ ਨੂੰ ਹਾਸਲ ਕਰਨ ਦੀ ਪੂਸ਼ਟੀ ਕੀਤੀ। ਇਸ 'ਚ ਕਿਹਾ ਗਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਪ੍ਰੀਖਣ 'ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਤੇ ਹਵਾਈ ਫੌਜ ਦੀਆਂ ਟੀਮਾਂ ਨੂੰ ਵਧਾਈ ਦਿੱਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਡੀ.ਆਰ.ਡੀ.ਓ. ਵੱਲੋਂ ਤਿਆਰ ਕੀਤੀ ਗਈ 'ਅਸਤਰ' ਮਿਜ਼ਾਇਲ ਦੀ ਹਮਲਾ ਕਰਨ ਦੀ ਸਮਰੱਥਾ 70 ਕਿਲੋਮੀਟਰ ਤੋਂ ਜ਼ਿਆਦਾ ਹੈ ਜੋ 5,555 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਟੀਚੇ ਵੱਲ ਉਡਾਣ ਭਰ ਸਕਦੀ ਹੈ।


Related News