Air India ਦੇ ਯਾਤਰੀਆਂ ਲਈ ਖੁਸ਼ਖਬਰੀ! ਅੱਜ ਤੋਂ ਨਹੀਂ ਲੱਗੇਗਾ ਟਿਕਟ ਕੈਂਸਲੇਸ਼ਨ ਚਾਰਜ

Wednesday, May 01, 2019 - 12:10 PM (IST)

ਮੁੰਬਈ — ਏਅਰ ਇੰਡੀਆ ਏਅਰਲਾਈਨ ਦੁਆਰਾ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 1 ਮਈ ਯਾਨੀ ਕਿ ਅੱਜ ਤੋਂ ਟਿਕਟ ਕੈਂਸਲ ਕਰਵਾਉਣ 'ਤੇ ਕੈਂਸਲੇਸ਼ਨ ਫੀਸ ਨਹੀਂ ਦੇਣੀ ਹੋਵੇਗੀ। ਹੁਣੇ ਜਿਹੇ ਏਅਰ ਇੰਡੀਆ ਨੇ ਟਿਕਟ ਕੈਂਸਲ ਕਰਵਾਉਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਇਸ ਬਦਲਾਅ ਦੇ ਤਹਿਤ ਟਿਕਟ ਬੁੱਕ ਕਰਵਾਉਣ ਦੇ 24 ਘੰਟੇ ਅੰਦਰ ਉਸਨੂੰ ਰੱਦ ਕਰਨ ਜਾਂ ਬਦਲਾਅ ਕਰਨ 'ਤੇ 1 ਮਈ ਤੋਂ ਕੋਈ ਚਾਰਜ ਨਾ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਏਅਰਲਾਈਨ ਦੇ ਇਕ ਦਸਤਾਵੇਜ਼ ਤੋਂ ਮਿਲੀ ਹੈ।

ਹਾਲਾਂਕਿ ਯਾਤਰੀ ਇਸ ਸਹੂਲਤ ਦਾ ਲਾਭ ਤਾਂ ਹੀ ਲੈ ਸਕਣਗੇ  ਜਦੋਂ ਉਨ੍ਹਾਂ ਦੁਆਰਾ ਬੁੱਕ ਟਿਕਟ ਘੱਟੋ-ਘੱਟ 7 ਦਿਨ ਦੇ ਬਾਅਦ ਲਈ ਹੋਵੇ। ਭਾਰਤੀ ਐਵੀਏਸ਼ਨ ਰੈਗੂਲੇਟਰ DGCA ਨੇ 27 ਫਰਵਰੀ ਨੂੰ ਪੈਸੰਜਰ ਚਾਰਟ ਜਾਰੀ ਕੀਤਾ। ਇਸ ਵਿਚ ਏਅਰ ਇੰਡੀਆ ਦੀ ਇਹ ਨਵੀਂ ਸਹੂਲਤ ਵੀ ਸ਼ਾਮਲ ਹੈ ਜਿਹੜੀ ਕਿ 1 ਮਈ ਤੋਂ ਲਾਗੂ ਹੋ ਰਹੀ ਹੈ। ਏਅਰ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਵਲੋਂ 24 ਅਪ੍ਰੈਲ ਨੂੰ ਜਾਰੀ ਇਕ ਸਰਕੂਲਰ 'ਚ ਇਸ ਫੈਸਲੇ ਨੂੰ ਲਾਗੂ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। 

ਦਰਅਸਲ DGCA ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹਵਾਈ ਕਿਰਾਇਆ 'ਚ ਵਾਧੇ ਦੇ ਮਾਮਲੇ 'ਚ ਉਡਾਣਾਂ ਦੀ ਸੰਖਿਆ ਵਧਾਉਣ ਲਈ ਕਿਹਾ ਸੀ। ਰੈਗੂਲੇਟਰੀ ਨੇ ਇਸ ਨੂੰ ਲੈ ਕੇ ਕੰਪਨੀਆਂ ਨੂੰ ਤਤਕਾਲ ਅਤੇ ਮੱਧ ਮਿਆਦ ਦੀਆਂ ਯੋਜਨਾਵਾਂ ਲਿਆਉਣ ਲਈ ਬੇਨਤੀ ਕੀਤੀ ਸੀ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਆਪਣੇ ਖਾਣ-ਪੀਣ ਵਾਲੇ ਮੈਨਿਊ ਵਿਚ ਵੀ ਵੱਡਾ ਬਦਲਾਅ ਕੀਤਾ ਹੈ। ਹੁਣ ਯਾਤਰੀਆਂ ਨੂੰ ਸਿਹਤਮੰਦ ਨਾਸ਼ਤਾ ਅਤੇ ਸਿਹਤਮੰਦ ਭੋਜਨ ਦਿੱਤਾ ਜਾ ਰਿਹਾ ਹੈ। 1 ਅਪ੍ਰੈਲ ਤੋਂ ਏਅਰ ਇੰਡੀਆ ਨੇ ਨਾ ਸਿਰਫ ਸਾਰੇ ਸੈਕਟਰ 'ਤੇ ਇਕਾਨਮੀ ਕਲਾਸ ਸਗੋਂ ਬਿਜ਼ਨੈੱਸ ਕਲਾਸ ਅਤੇ ਇੰਟਰਨੈਸ਼ਨਲ ਫਲਾਈਟ 'ਚ ਵੀ ਲਾਗੂ ਕਰ ਦਿੱਤਾ ਹੈ।


Related News