ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ

Saturday, Sep 07, 2024 - 08:29 AM (IST)

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਫਿਰੋਜ਼ਪੁਰ/ਲੁਧਿਆਣਾ (ਰਾਜੇਸ਼ ਢੰਡ/ਗੌਤਮ): ਰੇਲਵੇ ਨੇ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਸਬੰਧੀ ਵੇਰਵੇ ਸਾਂਝੇ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਅਜਮੇਰਅਜਮੇਰ ਸਪੈਸ਼ਲ (2 ਟਰਿੱਪ): ਟਰੇਨ ਨੰਬਰ 09641 (ਅਜਮੇਰ-ਬਿਆਸ ਸਪੈਸ਼ਲ) ਅਜਮੇਰ ਤੋਂ 12 ਸਤੰਬਰ ਨੂੰ ਸ਼ਾਮ 5.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਬਿਆਸ ਪਹੁੰਚੇਗੀ। ਰੇਲਗੱਡੀ ਨੰਬਰ 09642 (ਬਿਆਸ-ਅਜਮੇਰ ਸਪੈਸ਼ਲ) 15 ਸਤੰਬਰ 2024 ਨੂੰ ਸ਼ਾਮ 3 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ। ਇਹ ਰੇਲ ਸੇਵਾ ਰੂਟ ’ਤੇ ਮਦਰ, ਕਿਸ਼ਨਗਡ਼੍ਹ, ਫੁਲੇਰਾ, ਜੈਪੁਰ, ਗਾਂਧੀਨਗਰ ਜੈਪੁਰ, ਬਾਂਦੀਕੁਈ, ਅਲਵਰ, ਰੇਵਾਡ਼ੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਸ ਟਰੇਨ ਵਿਚ 2 ਥਰਡ ਏ.ਸੀ., 18 ਸੈਕਿੰਡ ਸਲੀਪਰ ਕਲਾਸ ਅਤੇ 2 ਗਾਰਡ ਡੱਬਿਆਂ ਸਮੇਤ ਕੁੱਲ 22 ਡੱਬੇ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਸਾਵਧਾਨ! ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਇਹ ਬੀਮਾਰੀ

ਜੋਧਪੁਰ-ਬਿਆਸ-ਜੋਧਪੁਰ ਸਪੈਸ਼ਲ (2 ਟਰਿੱਪ) ਟਰੇਨ ਨੰਬਰ 04833 (ਜੋਧਪੁਰ-ਬਿਆਸ ਸਪੈਸ਼ਲ) 19 ਸਤੰਬਰ 2024 ਨੂੰ ਸ਼ਾਮ 3.30 ਵਜੇ ਜੋਧਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10.10 ਵਜੇ ਬਿਆਸ ਪਹੁੰਚੇਗੀ। ਬਿਆਸ- ਜੋਧਪੁਰ ਸਪੈਸ਼ਲ) ਬਿਆਸ ਤੋਂ 22 ਸਤੰਬਰ 2024 ਨੂੰ ਸ਼ਾਮ 3 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.15 ਵਜੇ ਜੋਧਪੁਰ ਪਹੁੰਚੇਗੀ। ਇਹ ਰੇਲ ਸੇਵਾ ਰੂਟ ’ਤੇ ਪਿਪੜ ਰੋਡ, ਗੋਤਾਨ, ਮੇਦਟਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਬਠਿੰਡਾ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਸ ਟਰੇਨ ਵਿਚ 2 ਥਰਡ ਏਸੀ, 18 ਸੈਕਿੰਡ ਕਲਾਸ ਅਤੇ 2 ਗਾਰਡ ਡੱਬਿਆਂ ਸਮੇਤ ਕੁੱਲ 22 ਡੱਬੇ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News