400 ਗ੍ਰਾਮ ਸੋਨੇ ਨਾਲ ਕਾਬੂ ਏਅਰ ਇੰਡੀਆ ਦਾ ਮੁਲਾਜ਼ਮ

Thursday, Jul 27, 2017 - 12:39 AM (IST)

ਮੁੰਬਈ-ਏਅਰ ਇੰਡੀਆ ਦੀ ਇਕਾਈ ਏਅਰ ਇੰਡੀਆ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਇਕ ਕਰਮਚਾਰੀ ਨੂੰ ਮੁੰਬਈ ਹਵਾਈ ਅੱਡੇ 'ਤੇ ਸੋਨੇ ਦੇ 4 ਬਿਸਕੁਟਾਂ ਸਮੇਤ ਫੜਿਆ ਗਿਆ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 9.50 ਵਜੇ ਜਾਂਚ ਦੌਰਾਨ ਏਅਰ ਇੰਡੀਆ ੇਦੇ ਮੁਲਾਜ਼ਮ ਖਾਨ ਮੁਹੰਮਦ ਆਰਿਫ ਕੋਲੋਂ 100-100 ਗ੍ਰਾਮ ਦੇ 4 ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ। ਉਸ ਨੇ ਇਨ੍ਹਾਂ ਬਿਸਕੁੱਟਾਂ ਨੂੰ ਮੋਬਾਈਲ ਫੋਨ ਦੀ ਬੈਟਰੀ ਲਈ ਬਣੀ ਥਾਂ 'ਚ ਛੁਪਾ ਕੇ ਰੱਖਿਆ ਸੀ । ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਮੁਲਾਜ਼ਮ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।


Related News