ਵਿਗਿਆਨਕ ਸਹਿਯੋਗ ਲਈ ਕੈਨੇਡਾ ਦੇ ਕੇਂਦਰ ਨਾਲ ਸਮਝੌਤਾ

Thursday, Feb 22, 2018 - 10:59 PM (IST)

ਨਵੀਂ ਦਿੱਲੀ— ਸਰਕਾਰ ਨੇ ਅੰਤਰਰਾਸ਼ਟਰੀ ਤੇ ਸਥਾਨਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਵਿਗਿਆਨਕ ਪ੍ਰੋਗਰਾਮਾਂ 'ਚ ਸਹਿਯੋਗ ਲਈ ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਖੋਜ ਕੇਂਦਰ (ਆਈ.ਡੀ.ਆਰ.ਸੀ.) ਨਾਲ ਅੱਜ ਸਮਝੌਤਾ ਕੀਤਾ। ਵਿੱਤ ਮੰਤਰਾਲੇ ਨੇ ਦੱਸਿਆ ਕਿ ਸਮਝੌਤੇ ਦੇ ਤਹਿਤ ਕੇਂਦਰ ਨਾਲ 'ਪ੍ਰੋਗਰਾਮ ਆਧਾਰਿਤ ਖੋਜ ਸਹਿਯੋਗ' ਕੀਤਾ ਜਾਵੇਗਾ। ਇਸ ਦਾ ਟੀਚਾ ਮੌਜੂਦਾ ਤੇ ਭਵਿੱਖ ਦੀ ਅੰਤਰਰਾਸ਼ਟਰੀ ਤੇ ਸਥਾਨਕ ਪ੍ਰੇਸ਼ਾਨੀਆਂ ਦਾ ਹੱਲ ਲੱਭਣਾ ਹੈ।
ਸਮਝੌਤੇ 'ਤੇ ਇਕ ਪ੍ਰੋਗਰਾਮ 'ਚ ਭਾਰਤ ਵੱਲੋਂ ਆਰਥਿਕ ਮਾਮਲਿਆਂ ਦੇ ਵਿਵਾਦ 'ਚ ਸੰਯੁਕਤ ਸਕੱਤਰ ਐੱਸ. ਸੇਲਵਕੁਮਾਰ ਨੇ ਤੇ ਆਈ.ਆਰ.ਡੀ.ਸੀ. ਵੱਲੋਂ ਡਾ. ਜੀਨ ਲੇਬੇਲ ਨੇ ਦਸਤਖਤ ਕੀਤੇ। ਮੰਤਰਾਲੇ ਨੇ ਦੱਸਿਆ ਕਿ ਆਈ.ਆਰ.ਡੀ.ਸੀ. ਨੇ ਸਾਲ 1972 ਤੋਂ ਹੁਣ ਤਕ ਦੇਸ਼ 'ਚ 551 ਰਿਸਰਚ ਸਰਗਰਮੀਆਂ 'ਚ ਕੁਲ 15.9 ਕਰੋੜ ਕੈਨੇਡੀਆਈ ਡਾਲਰ ਦੀ ਮਦਦ ਦਿੱਤੀ ਹੈ। ਪਿਛਲੇ ਪੰਜ ਸਾਲਾਂ 'ਚ ਹੀ ਉਸ ਨੇ ਦੇਸ਼ ਦੀ 96 ਖੋਜ ਪ੍ਰਾਜੈਕਟਾਂ 'ਚ 5.1 ਕਰੋੜ ਕੈਨੇਡੀਆਈ ਡਾਲਰ ਦਾ ਸਹਿਯੋਗ ਕੀਤਾ ਹੈ।


Related News