ਰੋਜ਼ੀ-ਰੋਟੀ ਲਈ ਹਰਿਆਣੇ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ

Thursday, Sep 12, 2024 - 03:40 PM (IST)

ਰੋਜ਼ੀ-ਰੋਟੀ ਲਈ ਹਰਿਆਣੇ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ

ਧਰਮਗੜ੍ਹ (ਬੇਦੀ)- ਪਿੰਡ ਸਤੌਜ ਦੇ ਇਕ ਨੌਜਵਾਨ ਮਜ਼ਦੂਰ ਦੀ ਕੰਬਾਈਨ ਤੋਂ ਡਿੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਤੌਜ ਦੇ ਸਾਬਕਾ ਸਰਪੰਚ ਭੀਮ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਪ੍ਰੀਤਮ ਸਿੰਘ (40 ਸਾਲ) ਪੁੱਤਰ ਹਰੀ ਸਿੰਘ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ! ਦੋਵੇਂ ਪਾਸਿਓਂ ਤਾਬੜਤੋੜ ਫ਼ਾਇਰਿੰਗ

ਉਸ ਨੇ ਦੱਸਿਆ ਕਿ ਪ੍ਰੀਤਮ ਸਿੰਘ ਕੁਝ ਦਿਨ ਪਹਿਲਾਂ ਆਪਣੇ ਦੋਸਤ ਨਾਲ ਹਰਿਆਣਾ ਵਿਖੇ ਕੰਬਾਈਨ ’ਤੇ ਮਜ਼ਦੂਰੀ ਕਰਨ ਗਿਆ ਸੀ, ਪਰ ਕੰਬਾਈਨ ਤੋਂ ਪੈਰ ਫਿਸਲਣ ਕਰ ਕੇ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਮੰਗ ਕੀਤੀ ਕਿ ਉਕਤ ਮ੍ਰਿਤਕ ਮਜ਼ਦੂਰ ਦੇ ਗਰੀਬ ਪਰਿਵਾਰ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News