ਗੋਲ-ਗੱਪਿਆਂ ਤੋਂ ਬਾਅਦ ਹੁਣ ਮਮਤਾ ਨੇ ਸੜਕ ਕੰਢੇ ਲੱਗੇ ਸਟਾਲ ’ਤੇ ਬਣਾਏ ਮੋਮੋਜ਼
Friday, Jul 15, 2022 - 12:32 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਰਜੀਲਿੰਗ ’ਚ ਸੜਕ ਕੰਢੇ ਲੱਗੇ ਸਟਾਲ ’ਤੇ ਮੋਮੋਜ਼ ਬਣਾਏ। ਦੋ ਦਿਨ ਪਹਿਲਾਂ ਵੀ ਉਹ ਇੱਥੇ ਬੱਚਿਆਂ ਅਤੇ ਸੈਲਾਨੀਆਂ ਨੂੰ ਇਕ ਸਟਾਲ ’ਤੇ ਗੋਲ-ਗੱਪੇ ਖੁਆਉਂਦੀ ਨਜ਼ਰ ਆਈ ਸੀ। ਮੁੱਖ ਮੰਤਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ਕਲਿੱਪ ’ਚ ਦੁਕਾਨ ’ਤੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨਾਲ ਗੱਲਬਾਤ ਕਰਦੇ ਅਤੇ ਡੰਪਲਿੰਗ (ਮੋਮੋਜ਼) ਬਣਾਉਂਦੇ ਦਿਖਾਈ ਦੇ ਰਹੀ ਹੈ।
ਉਨ੍ਹਾਂ ਨੇ ਫੇਸਬੁੱਕ ’ਤੇ ਪੋਸਟ ਕੀਤਾ,‘‘ਅੱਜ ਮੈਂ ਦਾਰਜੀਲਿੰਗ ’ਚ ਸਵੇਰ ਦੀ ਸੈਰ ਦੌਰਾਨ ਮੋਮੋਜ਼ ਬਣਾਏ। ਆਪਣੇ ਲੋਕਾਂ ਨਾਲ ਅਜਿਹੇ ਖਾਸ ਪਲਾਂ ਨੂੰ ਸਾਂਝਾ ਕਰ ਕੇ ਮੈਂ ਉਤਸ਼ਾਹਿਤ ਹਾਂ। ਦਾਰਜੀਲਿੰਗ ’ਚ ਹਮੇਸ਼ਾ ਮੇਰਾ ਦਿਲ ਰਹੇਗਾ ਅਤੇ ਮੈਂ ਸਾਡੇ ਪਹਾੜਾਂ ਦੇ ਮਿਹਨਤੀ ਲੋਕਾਂ ਨੂੰ ਸਲਾਮ ਕਰਦੀ ਹਾਂ, ਜੋ ਹਰ ਯਾਤਰਾ ਨੂੰ ਯਾਦਗਾਰ ਬਣਾਉਂਦੇ ਹਨ।’’ ਦਾਰਜੀਲਿੰਗ ਦੇ ਤਿੰਨ ਦਿਨਾ ਦੌਰੇ 'ਤੇ ਆਈ ਮਮਤਾ ਨੇ ਮੰਗਲਵਾਰ ਨੂੰ ਗੋਰਖਾਲੈਂਡ ਖੇਤਰੀ ਪ੍ਰਸ਼ਾਸਨ (ਜੀ.ਟੀ.ਏ.) ਦੇ ਨਵੇਂ ਚੁਣੇ ਮੈਂਬਰਾਂ ਦੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲਿਆ ਸੀ। ਇਸ ਦੇ ਕੁਝ ਸਮੇਂ ਬਾਅਦ ਉਹ ਇਕ ਵੀਡੀਓ 'ਚ ਬੱਚਿਆਂ ਅਤੇ ਸੈਲਾਨੀਆਂ ਨੂੰ 'ਗੋਲ-ਗੱਪੇ' ਖੁਆਉਂਦੀ ਨਜ਼ਰ ਆਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ