ਹਾਓਡੀ ਮੋਦੀ ਪ੍ਰੋਗਰਾਮ ਨਾਲ ਉੱਡ ਗਈ ਪਾਕਿ ਦੀ ਨੀਂਦ, ਭੁੱਲ ਜਾਵੇ ਹੁਣ ਕਸ਼ਮੀਰ : ਸ਼ਾਹਨਵਾਜ਼ ਹੁਸੈਨ
Monday, Sep 23, 2019 - 06:50 PM (IST)

ਨਵੀਂ ਦਿੱਲੀ — ਸਾਬਕਾ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਬੁਲਾਰਾ ਸ਼ਾਹਨਵਾਜ਼ ਹੁਸੈਨ ਨੇ ਅਮਰੀਕਾ ਦੇ ਹਿਊਸਟਨ 'ਚ ਹੋਏ 'ਹਾਓਡੀ ਮੋਦੀ' ਪ੍ਰੋਗਰਾਮ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਭਾਰਤ ਦਾ ਮਾਣ ਵਧਿਆ ਹੈ। ਸ਼ਾਹਨਵਾਜ਼ ਹੁਸੈਨ ਨੇ ਦੱਸਿਆ ਕਿ ਪ੍ਰੋਗਰਾਮ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੀ ਜਨਤਾ ਨੇ ਪੀ.ਐੱਮ. ਮੋਦੀ ਨੂੰ ਜੋ ਸਨਮਾਨ ਦਿੱਤਾ ਹੈ ਉਹ ਭਾਰਤ ਦੀ ਜਨਤਾ ਦਾ ਸਨਮਾਨ ਹੈ।
ਬੀਜੇਪੀ ਬੁਲਾਰਾ ਨੇ ਕਿਹਾ ਕਿ 'ਹਾਓਡੀ ਮੋਦੀ' ਪ੍ਰੋਗਰਾਮ 'ਚ ਟਰੰਪ ਨੇ ਇਸਲਾਮਿਕ ਅੱਤਵਾਦ ਨੂੰ ਖਤਰਾ ਦੱਸਿਆ ਹੈ ਨਾਲ ਹੀ ਦੋਹਾਂ ਦੇਸ਼ਾਂ ਨੇ ਅੱਤਵਾਦ ਖਿਲਾਫ ਮਿਲ ਕੇ ਲੜਾਈ ਲੜਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕੱਲ ਦੇ ਪ੍ਰੋਗਰਾਮ 'ਚ ਪਾਕਿਸਤਾਨ ਦੇ ਹੋਸ਼ ਉਡ ਗਏ ਹਨ। ਪ੍ਰੋਗਰਾਮ ਦੇ ਬਹਾਨੇ ਸ਼ਾਹਨਵਾਜ਼ ਹੁਸੈਨ ਨੇ ਕਾਂਗਰਸ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਣਨ ਦੀ ਥਾਂ ਇਕ ਭਾਰਤੀ ਹੋਣ ਦੇ ਨਾਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜੋ ਸਨਮਾਨ ਪ੍ਰਧਾਨ ਮੰਤਰੀ ਨੂੰ ਮਿਲਿਆ ਹੈ ਉਹ ਪੁਰੇ ਦੇਸ਼ ਨੂੰ ਮਿਲਿਆ ਹੈ।
ਉਥੇ ਹੀ ਇਕ ਮੀਡੀਆ ਨਾਲ ਗੱਲਬਾਤ 'ਚ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਨੂੰ ਹੁਣ ਕਸ਼ਮੀਰ ਭੁੱਲ ਜਾਣਾ ਚਾਹੀਦਾ ਹੈ। ਹੁਣ ਤਾਂ ਪਾਕਿਸਤਾਨੀਆਂ ਨੂੰ ਨੀਂਦ ਨਹੀਂ ਆ ਰਹੀ ਹੋਵੇਗੀ। ਨੀਂਦ ਦੀ ਗੋਲੀ ਖਾਣ ਤੋਂ ਬਾਅਦ ਵੀ ਨੀਂਦ ਨਹੀਂ ਆਵੇਗੀ। ਜਿਸ ਤਰੀਕੇ ਨਾਲ ਮੋਦੀ-ਟਰੰਪ ਮਿਲੇ ਹਨ ਉਸ ਨਾਲ ਇਹ ਸਪੱਸ਼ਟ ਹੈ। ਸ਼ਾਹਨਵਾਜ਼ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਧਾਰਾ 370 ਅੰਦਰੂਨੀ ਮੁੱਦਾ ਹੈ। ਅਮਰੀਕਾ ਨੇ ਵੀ ਕਹਿ ਦਿੱਤਾ ਕਿ ਇਸਲਾਮਿਕ ਅੱਤਵਾਦ ਨੂੰ ਖਤਮ ਕਰਨਾ ਹੈ।