''''ਨਿਰਾ ਝੂਠ ਐ, ਸਾਡੇ ''ਤੇ ਨਹੀਂ ਹੋਇਆ ਕੋਈ ਹਮਲਾ...'''', ਹੁਣ ਅਫ਼ਗਾਨਿਸਤਾਨ ਹੱਥੋਂ ਹੋ ਗਈ ਪਾਕਿ ਦੀ ਬੇਇੱਜ਼ਤੀ

Saturday, May 10, 2025 - 04:29 PM (IST)

''''ਨਿਰਾ ਝੂਠ ਐ, ਸਾਡੇ ''ਤੇ ਨਹੀਂ ਹੋਇਆ ਕੋਈ ਹਮਲਾ...'''', ਹੁਣ ਅਫ਼ਗਾਨਿਸਤਾਨ ਹੱਥੋਂ ਹੋ ਗਈ ਪਾਕਿ ਦੀ ਬੇਇੱਜ਼ਤੀ

ਇੰਟਰਨੈਸ਼ਨਲ ਡੈਸਕ- ਆਪਰੇਸ਼ਨ ਸਿੰਦੂਰ ਤਹਿਤ ਭਾਰਤ ਵੱਲੋਂ ਪਾਕਿਸਤਾਨੀ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਲਗਾਤਾਰ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਪਾਕਿਸਤਾਨ ਨੇ ਇਕ ਹੋਰ ਝੂਠਾ ਤੇ ਹਾਸੋਹੀਣਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਅਫ਼ਗਾਨਿਸਤਾਨ 'ਤੇ ਵੀ ਮਿਜ਼ਾਈਲ ਹਮਲੇ ਕੀਤੇ ਹਨ।

ਪਾਕਿਸਤਾਨ ਦੇ ਇਸ ਬਿਆਨ ਨੂੰ ਪਹਿਲਾਂ ਤਾਂ ਭਾਰਤ ਸਰਕਾਰ ਨੇ ਸਿਰੇ ਤੋਂ ਨਕਾਰਿਆ ਸੀ, ਹੁਣ ਅਫ਼ਗਾਨਿਸਤਾਨ ਨੇ ਵੀ ਪਾਕਿਸਤਾਨ ਦੇ ਇਸ ਬਿਆਨ ਨੂੰ ਨਿਰਾ ਝੂਠਾ ਕਰਾਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਫ਼ਗ਼ਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖ਼ਵਾਰਜ਼ਮੀ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਕਿਹਾ ਹੈ ਕਿ ਭਾਰਤ ਵੱਲੋਂ ਅਫ਼ਗਾਨਿਸਤਾਨ 'ਤੇ ਮਿਜ਼ਾਈਲ ਹਮਲਾ ਕੀਤਾ ਗਿਆ ਹੈ, ਇਹ ਬਿਲਕੁਲ ਝੂਠ ਹੈ। ਇਸ ਦਾਅਵੇ 'ਚ ਕੋਈ ਵੀ ਸੱਚਾਈ ਨਹੀਂ ਹੈ। 

ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਫ਼ਤਿਹ' ਮਿਜ਼ਾਈਲ ਨੂੰ ਭਾਰਤ ਨੇ ਚਟਾਈ ਧੂਲ, ਹਵਾ 'ਚ ਹੀ ਕਰ'ਤੀ ਖ਼ਾਕ

Defense Ministry Denies Indian Missile Strike on Afghan Territory

The Defense Ministry spokesperson, Enaitullah Khawarzmi, refuted Pakistan's assertions that India had carried out a missile strike on Afghan soil, labeling such claims as false.

Mr. Kharazmi firmly stated that… pic.twitter.com/G6r4p0cHkr

— Hurriyat Radio English (@HurriyatEN) May 10, 2025

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਦੇ ਨਾਲ ਅਫ਼ਗਾਨਿਸਤਾਨ ਨੂੰ ਵੀ ਮਿਜ਼ਾਈਲ ਹਮਲਿਆਂ ਦਾ ਨਿਸ਼ਾਨਾ ਬਣਾਇਆ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ ਵੀ ਨਕਾਰਿਆ ਗਿਆ ਸੀ। ਭਾਰਤ ਸਰਕਾਰ ਵੱਲੋਂ ਬੋਲਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਪਾਕਿਸਤਾਨ ਹੁਣ ਜਦੋਂ ਹਰ ਪਾਸਿਓਂ ਘਿਰਦਾ ਜਾ ਰਿਹਾ ਹੈ ਤਾਂ ਉਹ ਹੁਣ ਭਾਰਤ 'ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ।

ਇਹ ਵੀ ਪੜ੍ਹੋ- ਲੱਗ ਗਿਆ Lockdown ! ਪਾਕਿਸਤਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਮਗਰੋਂ ਲਿਆ ਗਿਆ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News