''''ਇਹ ਦੁਬਾਰਾ ਹੋਇਆ..!'''', ਬ੍ਰਿਟੇਨ ’ਚ ਪਾਕਿ ਨਾਗਰਿਕਾਂ ਦੀਆਂ ਘਿਨੌਣੀਆਂ ਹਰਕਤਾਂ ਨੂੰ ਮਸਕ ਨੇ ਦੱਸਿਆ ਸ਼ਰਮਨਾਕ
Saturday, Dec 13, 2025 - 08:57 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ (ਯੂ. ਕੇ.) ’ਚ ਇਕ ਸ਼ਰਣਾਰਥੀ ਹੋਟਲ ’ਚ ਰਹਿਣ ਵਾਲੇ 20 ਸਾਲਾ ਸ਼੍ਰੀਲੰਕਾਈ ਨੌਜਵਾਨ ਯਾਸ਼ਿਨ ਹਿਮਾਸਾਰਾ ’ਤੇ 15 ਸਾਲ ਦਾ ਲੜਕੀ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦਾ ਗੰਭੀਰ ਦੋਸ਼ ਲੱਗਾ ਹੈ। ਇਹ ਘਟਨਾ 1 ਨਵੰਬਰ ਨੂੰ ਪੱਛਮੀ ਲੰਡਨ ਦੇ ਫੇਲਥਮ ਇਲਾਕੇ ’ਚ ਵਾਪਰੀ, ਜਿੱਥੇ ਦੋਸ਼ੀ ਟੈਕਸਪੇਅਰਸ ਦੇ ਪੈਸੇ ਨਾਲ ਚਲਾਏ ਜਾ ਰਹੇ ਇਕ 3 ਸਟਾਰ ਹੋਟਲ ’ਚ ਠਹਿਰਿਆ ਹੋਇਆ ਸੀ।
ਯੂ. ਕੇ. ’ਚ ਵਾਪਰੇ ਇਸ ਨਵੇਂ ਮਾਮਲੇ ’ਚ ਹਿਮਾਸਾਰਾ ’ਤੇ ਅਗਵਾ, ਜਬਰ-ਜ਼ਨਾਹ, ਕੁੱਟਮਾਰ, ਹਮਲਾ, ਨਾਬਾਲਿਗ ਦੇ ਨਾਲ ਯੌਨ ਸ਼ੋਸ਼ਣ ਅਤੇ ਜਾਣਬੁੱਝ ਕੇ ਗਲਾ ਘੁੱਟਣ ਦੇ ਦੋ ਮਾਮਲਿਆਂ ਦੇ ਦੋਸ਼ ਲੱਗੇ ਹਨ। ਕੋਰਟ ’ਚ ਪੇਸ਼ੀ ਦੌਰਾਨ ਉਸਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ। ਉਹ ਐੱਚ. ਐੱਮ. ਪੀ. ਵਰਮਵੁਡ ਸਕਰਬਸ ਜੇਲ ਤੋਂ ਵੀਡੀਓ ਲਿੰਕ ਰਾਹੀਂ ਆਇਲਵਰਥ ਕ੍ਰਾਊਨ ਕੋਰਟ ’ਚ ਹਾਜ਼ਰ ਹੋਇਆ, ਜਿੱਥੇ ਇਕ ਸਿੰਹਲੀ ਭਾਸ਼ਾ ਦੇ ਟਰਾਂਸਲੇਟਰ ਦੀ ਮਦਦ ਨਾਲ ਉਸਨੇ ਆਪਣੇ ਨਾਂ ਅਤੇ ਜਨਮ ਤਰੀਕ ਦੀ ਪੁਸ਼ਟੀ ਕੀਤੀ।
ਇਹ ਰਿਪੋਰਟ ਛਪਣ ’ਤੇ ਅਮਰੀਕੀ ਉਦਯੋਗਪਤੀ ਐਲਨ ਮਸਕ ਨੇ ਇਕ ਵਾਰ ਫਿਰ ‘ਐਕਸ’ ’ਤੇ ਤਿੰਨ ਸ਼ਬਦਾਂ ’ਚ ਆਪਣੀ ਤਿੱਖੀ ਪ੍ਰਤੀਕਿਰਆ ਦਿੱਤੀ ਹੈ। ਉਨ੍ਹਾਂ ਲਿਖਿਆ, ਇਹ ਦੁਬਾਰਾ ਹੋਇਆ। ਇਸ ਤੋਂ ਪਹਿਲਾਂ ਉਨ੍ਹਾਂ ਇਸੇ ਸਾਲ ਅਗਸਤ ’ਚ ਬ੍ਰਿਟੇਨ ਵਿਚ ਪਾਕਿਸਤਾਨੀ ਨਾਗਰਿਕਾਂ ਦੁਆਰਾ ਬੱਚੀਆਂ ਨਾਲ ਕੀਤੇ ਗਏ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਸ਼ਰਮਨਾਕ ਦੱਸਿਆ ਸੀ ਅਤੇ ‘ਐਕਸ’ ’ਤੇ ਲਿਖਿਆ ਸੀ ਕਿ ‘‘ਜੇਕਰ ਇਕ ਛੋਟੀ ਬੱਚੀ ਨਾਲ ਜਬਰ-ਜ਼ਨਾਹ ਕਰਨ ’ਤੇ ਉਸ ਨੂੰ ਦੇਸ਼ ’ਚੋਂ ਨਹੀਂ ਕੱਢਿਆ ਜਾਂਦਾ, ਤਾਂ ਫਿਰ ਕੀ ਕੀਤਾ ਜਾਂਦਾ ਹੈ ?
ਕੀ ਪੂਰਾ ਘਟਨਾਕ੍ਰਮ
ਦੋਸ਼ ਅਨੁਸਾਰ ਹਿਮਾਸਾਰਾ ਲੜਕੀ ਨੂੰ ਉਸਦੀ ਮਰਜ਼ੀ ਖਿਲਾਫ ਚੁੱਕ ਕੇ ਲੈ ਗਿਆ, ਫਿਰ ਉਸ ਨੂੰ ਕੁੱਟਿਆ, ਗਲਾ ਘੁੱਟਿਆ ਅਤੇ ਯੋਨ ਸ਼ੋਸ਼ਣ ਕੀਤਾ। ਦੋਸ਼ੀ ਫੇਲਥਮ ਦੇ ਸੇਂਟ ਜਾਇਲਸ ਹੋਟਲ ’ਚ ਰਹਿ ਰਿਹਾ ਸੀ, ਜਿਸ ਨੂੰ ਬ੍ਰਿਟਿਸ਼ ਸਰਕਾਰ ਸ਼ਰਣਾਰਥੀਆਂ ਨੂੰ ਸਹਾਰਾ ਦੇਣ ਲਈ ਵਰਤੋਂ ਕਰ ਰਹੀ ਹੈ। ਬਚਾਅ ਪੱਖ ਦੇ ਵਕੀਲ ਬੋਝੀ ਸ਼ੇਫੀ ਨੇ ਦੱਸਿਆ ਕਿ ਹਿਮਾਸਾਰਾ ਨੂੰ ਅੰਗਰੇਜ਼ੀ ਬੋਲਣ ’ਚ ਮੁਸ਼ਕਿਲ ਹੁੰਦੀ ਹੈ, ਇਸ ਲਈ ਮੁਕੱਦਮੇ ਦੌਰਾਨ ਟਰਾਂਸਲੇਟਰ ਦੀ ਜ਼ਰੂਰਤ ਪਵੇਗੀ। ਜੱਜ ਕਵਾਮੇ ਇਨਯੂੰਡੋ ਨੇ ਹਿਮਾਸਾਰਾ ਤੋਂ ਪੁੱਛਿਆ ਕਿ ਕੀ ਤੁਸੀਂ ਦੋਸ਼ਾਂ ਨੂੰ ਸਮਝਦੇ ਹੋ? ਜਿਸਦਾ ਜਵਾਬ ਹਾਂ ’ਚ ਆਇਆ। ਜੱਜ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਸੀਂ ਆਪਣੇ ਮੁਕੱਦਮੇ ’ਚ ਹਾਜ਼ਰ ਨਹੀਂ ਹੁੰਦੇ ਤਾਂ ਇਹ ਤੁਹਾਡੀ ਗੈਰ-ਹਾਜ਼ਰੀ ’ਚ ਚੱਲੇਗਾ ਅਤੇ ਤੁਸੀਂ ਜਿਊਰੀ ਦੇ ਸਾਹਮਣੇ ਆਪਣਾ ਪੱਖ ਨਹੀਂ ਰੱਖ ਸਕੋਗੇ। ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਤੁਸੀਂ ਕੋਈ ਹੋਰ ਅਪਰਾਧ ਕਰ ਰਹੇ ਹੋ। ਦੋਸ਼ੀ ਨੂੰ 27 ਅਪ੍ਰੈਲ 2026 ਨੂੰ ਹੋਣ ਵਾਲੇ ਮੁਕੱਦਮੇ ਤੱਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਹੋਮ ਆਫਿਸ ਨੇ ਹਿਮਾਸਾਰਾ ’ਤੇ ਟਿੱਪਣੀ ਤੋਂ ਕੀਤਾ ਇਨਕਾਰ
ਹੋਮ ਆਫਿਸ ਨੇ ਹਿਮਾਸਾਰਾ ਦੇ ਸ਼ਰਣਾਰਥੀ ਦਰਜੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਅਸੀਂ ਉਨ੍ਹਾਂ ਵਿਦੇਸ਼ੀ ਅਪਰਾਧੀਆਂ ਅਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ’ਤੇ ਸਖ਼ਤ ਕਾਰਵਾਈ ਕਰ ਰਹੇ ਹਾਂ ਜੋ ਮਨੁੱਖੀ ਅਧਿਕਾਰ ਦੇ ਝੂਠੇ ਦਾਅਵਿਆਂ ਨਾਲ ਸਾਡੇ ਕਾਨੂੰਨਾਂ ਦਾ ਦੁਰਵਰਤੋਂ ਕਰਦੇ ਹਨ। ਗੈਰ-ਕਾਨੂੰਨੀ ਪ੍ਰਵਾਸ ਨਾਲ ਨਜਿੱਠਣ ਲਈ ਵੱਡੇ ਸੁਧਾਰ ਲਿਆ ਰਹੇ ਹਾਂ ਅਤੇ ਜਿਨ੍ਹਾਂ ਨੂੰ ਇੱਥੇ ਰਹਿਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਕੱਢਣ ਦੀ ਪ੍ਰਕਿਰਿਆ ਤੇਜ਼ ਕਰ ਰਹੇ ਹਾਂ। ਹੁਣ ਤੱਕ ਲੱਗਭਗ 50,000 ਲੋਕਾਂ ਨੂੰ ਦੇਸ਼ ’ਚੋਂ ਕੱਢਿਆ ਜਾ ਚੁੱਕਾ ਹੈ। ਇਹ ਕਦਮ ਦੇਸ਼ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏਗਾ, ਕਾਨੂੰਨੀ ਵਿਵਸਥਾ ਦੀ ਦੁਰਵਰਤੋਂ ਨੂੰ ਰੋਕੇਗਾ ਅਤੇ ਬ੍ਰਿਟੇਨ ਦੀਆਂ ਸਰਹੱਦਾਂ ਨੂੰ ਮਜ਼ਬੂਤ ਬਣਾਵੇਗਾ। ਇਹ ਮਾਮਲਾ ਬ੍ਰਿਟੇਨ ’ਚ ਸ਼ਰਣਾਰਥੀ ਨੀਤੀਆਂ ਅਤੇ ਅਪਰਾਧਾਂ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਹਵਾ ਦੇ ਰਿਹਾ ਹੈ। ਹਾਲ ਦੇ ਮਹੀਨਿਆਂ ’ਚ ਇਸੇ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਸ਼ਰਣਾਰਥੀ ਹੋਟਲਾਂ ਨਾਲ ਜੁੜੇ ਅਪਰਾਧ ਸ਼ਾਮਲ ਹਨ। ਪੁਲਸ ਨੇ ਜਾਂਚ ਜਾਰੀ ਰੱਖੀ ਹੈ ਅਤੇ ਪੀੜਤਾਂ ਨੂੰ ਸਮਰਥਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਵਿਦੇਸ਼ਾਂ ’ਚ ਪਾਕਿਸਤਾਨੀ ਸ਼ਰਣਾਰਥੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਉਜਾਗਰ ਕਰਦੇ ਰਹੇ ਹਨ ਮਸਕ
ਐਲਨ ਮਸਕ ਵਿਦੇਸ਼ਾਂ ’ਚ ਪਾਕਿਸਤਾਨੀ ਸ਼ਰਣਰਾਥੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਲਗਾਤਾਰ ਉਜਾਗਰ ਕਰ ਰਹੇ ਹਨ। ਉਨ੍ਹਾਂ ਰੇਡੀਓ ਯੂਰਪ ਦੀ ਇਕ ਹੋਰ ਪੋਸਟ ਵੀ ਸ਼ੇਅਰ ਕੀਤੀ ਸੀ। ਇਸ ’ਚ ਕਿਹਾ ਗਿਆ ਸੀ ਬ੍ਰਿਟੇਨ ਪਾਕਿਸਤਾਨੀ ਮਿਯਾਹ ਭਰਾਵਾਂ ਨੇ ਇਕ ਮਸਜਿਦ ’ਚ ਦੋ 7 ਸਾਲ ਦੇ ਲੜਕਿਆਂ ਨਾਲ ਬਦਫੈਲੀ ਕੀਤੀ। ਉਨ੍ਹਾਂ 30 ਨਾਬਾਲਿਗ ਸਕੂਲੀ ਲੜਕੀਆਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਵੇਸਵਾਗਮਨੀ ਲਈ ਮਜਬੂਰ ਕੀਤਾ। ਉਨ੍ਹਾਂ ਭੱਜਣ ਦੀ ਕੋਸ਼ਿਸ਼ ਕਰਨ ਵਾਲੀਆਂ ਦੋ ਲੜਕੀਆਂ ਦੇ ਪੈਰ ਦੇ ਅੰਗੂਠੇ ਵੱਢ ਦਿੱਤੇ। ਅਦਾਲਤ ਨੇ ਕੁਲ 62 ਦੋਸ਼ ਪਾਏ। ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਯੂ. ਕੇ. ਨੂੰ ਲਗਾਤਾਰ ਤਬਾਹ ਕਰ ਰਿਹਾ ਹੈ। ਐਲਨ ਮਸਕ ਨੇ ਇਸ ’ਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ‘‘ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਕੀ ਕਹਾਂ’’। ਜਾਣਕਾਰਾਂ ਦੀ ਮੰਨੀਏ ਤਾਂ ਮਸਕ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਕਿਸ ਤਰ੍ਹਾਂ ਗ਼ੈਰ-ਕਾਨੂੰਨੀ ਤਰੀਕੇ ਅਮਰੀਕਾ ’ਚ ਘੁਸਪੈਠ ਅਪਰਾਧਾਂ ਨੂੰ ਜਨਮ ਦਿੰਦੀ ਹੈ।
