ਪਾਕਿ ’ਚ ਔਰਤਾਂ ਖਿਲਾਫ ਲਿੰਗ ਆਧਾਰਤ ਹਿੰਸਾ ’ਚ ਵੱਡੇ ਪੱਧਰ ’ਤੇ ਵਾਧਾ

Thursday, Dec 04, 2025 - 01:12 PM (IST)

ਪਾਕਿ ’ਚ ਔਰਤਾਂ ਖਿਲਾਫ ਲਿੰਗ ਆਧਾਰਤ ਹਿੰਸਾ ’ਚ ਵੱਡੇ ਪੱਧਰ ’ਤੇ ਵਾਧਾ

ਗੁਰਦਾਸਪੁਰ/ਇਸਲਾਮਾਬਾਦ(ਵਿਨੋਦ)- ਪਾਕਿਸਤਾਨ ’ਚ ਲਿੰਗ ਆਧਾਰਤ ਹਿੰਸਾ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸਾਹਿਲ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਪਾਕਿਸਤਾਨ ’ਚ 2025 ਦੇ ਪਹਿਲੇ 11 ਮਹੀਨਿਆਂ ’ਚ ਔਰਤਾਂ ਖਿਲਾਫ ਪਿਛਲੇ ਸਾਲ ਦੇ ਮੁਕਾਬਲੇ ਅਪਰਾਧਾਂ ’ਚ ਕਾਫ਼ੀ ਵਾਧਾ ਹੋਇਆ ਹੈ। ਇਸ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਪਾਕਿਸਤਾਨ ’ਚ ਮਹਿਲਾ ਸੰਗਠਨਾਂ ਨੇ ਪਾਕਿਸਤਾਨੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਕਿਸੇ ਦੇ ਵੀ ਹਿੱਤਾਂ ਅਤੇ ਅਧਿਕਾਰਾਂ ਦੀ ਰੱਖਿਆ ਕਰਨ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ 4 ਸੂਬਿਆਂ, ਇਸਲਾਮਾਬਾਦ ਕੈਪੀਟਲ ਟੈਰੇਟਰੀ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ ਬਾਲਟਿਸਤਾਨ ਦੇ 81 ਰਾਸ਼ਟਰੀ ਅਖਬਾਰਾਂ ’ਚ ਪ੍ਰਕਾਸ਼ਿਤ ਅੰਕੜਿਆਂ ਨੂੰ ਇਕੱਠਾ ਕੀਤਾ ਗਿਆ ਹੈ। ਰਿਪੋਰਟ ਅਨੁਸਾਰ 2025 ’ਚ ਪਾਕਿਸਤਾਨ ’ਚ 6,543 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ 2024 ’ਚ 5,253 ਮਾਮਲੇ ਦਰਜ ਹੋਏ ਸਨ। ਇਹ ਇਕ ਸਾਲ ’ਚ ਲੱਗਭਗ 25 ਫੀਸਦੀ ਦਾ ਵਾਧਾ ਦਿਖਾਉਂਦਾ ਹੈ ਕਿ ਪਾਕਿਸਤਾਨ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।


author

cherry

Content Editor

Related News