ਪਾਕਿ ਨੂੰ ਫੌਜੀ ਮਦਦ ’ਤੇ ਭੜਕੇ ਬਲੋਚ ਨੇਤਾ, ਟਰੰਪ ਨੂੰ ਖੁੱਲ੍ਹੀ ਚਿੱਠੀ
Friday, Dec 12, 2025 - 09:31 PM (IST)
ਗੁਰਦਾਸਪੁਰ/ਇਸਲਾਮਾਬਾਦ, (ਵਿਨੋਦ)- ਬਲੋਚਿਸਤਾਨ ਦੇ ਵੱਖਵਾਦੀ ਨੇਤਾ ਮੀਰ ਯਾਰ ਬਲੋਚ ਨੇ ਪਾਕਿਸਤਾਨ ਨੂੰ ਮਿਲ ਰਹੀ ਅਮਰੀਕੀ ਫੌਜੀ ਮਦਦ ’ਤੇ ਸਵਾਲ ਉਠਾਏ ਹਨ। ਮੀਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਅਸੀਮ ਮੁਨੀਰ ਦੀ ਅਗਵਾਈ ਵਾਲੀ ਫੌਜ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਦਾ ਸਮਰਥਨ ਨਾ ਕਰਨ। ਬਲੋਚ ਵੱਲੋਂ ਟਰੰਪ ਦੇ ਨਾਂ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਨੇ ਪਾਕਿਸਤਾਨ ਫਾਈਟਰ ਜੈੱਟ ਦੇ ਬੇੜੇ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਪ੍ਰਸ਼ਾਸਨ ਤੋਂ ਪਾਕਿਸਤਾਨ ਨੂੰ 686 ਮਿਲੀਅਨ ਡਾਲਰ ਦਾ ਪੈਕੇਜ ਮਿਲਿਆ ਹੈ।
ਮੀਰ ਯਾਰ ਵੱਲੋਂ ਖੁੱਲ੍ਹੇ ਪੱਤਰ ’ਚ ਡੋਨਾਲਡ ਟਰੰਪ ਨੂੰ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਦੀ ਮੰਗ ਕੀਤੀ ਗਈ ਹੈ। ਮੀਰ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਦਿੱਤੇ ਜਾ ਰਹੇ ਹਥਿਆਰ ਖਾਸ ਕਰਕੇ ਐੱਫ-16 ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੇ ਪੈਕੇਜ, ਬਲੋਚ ਨਾਗਰਿਕਾਂ ’ਤੇ ਅੱਤਿਆਚਾਰ ਕਰਨ ਲਈ ਵਰਤੇ ਜਾ ਰਹੇ ਹਨ। ਇਹ ਸਿੱਧਾ-ਸਿੱਧਾ ਅਮਰੀਕਾ ਨੂੰ ਧੋਖਾ ਦੇਣ ਵਰਗਾ ਹੈ।
