ਪਾਕਿ ਫ਼ੌਜ ਨੂੰ ਮਿਲਿਆ ਲਸ਼ਕਰ-ਏ-ਤੋਇਬਾ ਦਾ ਸਮਰਥਨ ! ਹੁਣ ਮਿਲ ਕੇ ਤਾਲੀਬਾਨ ਖ਼ਿਲਾਫ਼ ਲੜਨਗੇ ਜੰਗ

Sunday, Dec 14, 2025 - 09:41 AM (IST)

ਪਾਕਿ ਫ਼ੌਜ ਨੂੰ ਮਿਲਿਆ ਲਸ਼ਕਰ-ਏ-ਤੋਇਬਾ ਦਾ ਸਮਰਥਨ ! ਹੁਣ ਮਿਲ ਕੇ ਤਾਲੀਬਾਨ ਖ਼ਿਲਾਫ਼ ਲੜਨਗੇ ਜੰਗ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਲਸ਼ਕਰ-ਏ-ਤੋਇਬਾ ਦੇ ਸੀਨੀਅਰ ਨੇਤਾ ਕਾਰੀ ਯਾਕੂਬ ਸ਼ੇਖ ਨੇ ਪਾਕਿਸਤਾਨੀ ਫੌਜ ਅਤੇ ਜਨਰਲ ਅਸੀਮ ਮੁਨੀਰ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਉਸ ਨੇ ਅਫਗਾਨ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਧਰਤੀ ਤੋਂ ਪਾਕਿਸਤਾਨ ’ਤੇ ਹਮਲੇ ਨਾ ਕਰਨ, ਨਹੀਂ ਤਾਂ ਲਸ਼ਕਰ ਪਾਕਿਸਤਾਨੀ ਫੌਜ ਦੇ ਨਾਲ ਮਿਲ ਕੇ ਲੜਨਗੇ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਬਦਨਾਮ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੋ ਕਿ ਪਾਕਿਸਤਾਨੀ ਫੌਜ ਦਾ ਸਰਪ੍ਰਸਤ ਹੈ, ਨੇ ਇਕ ਵੱਡਾ ਐਲਾਨ ਕੀਤਾ ਹੈ। ਕਾਰੀ ਯਾਕੂਬ ਸ਼ੇਖ ਨੇ ਪਾਕਿਸਤਾਨੀ ਫੌਜ ਦੇ ਸਮਰਥਨ ਵਿਚ ਅਫਗਾਨ ਤਾਲਿਬਾਨ ਵਿਰੁੱਧ ਲੜਨ ਦੀ ਪੇਸ਼ਕਸ਼ ਕੀਤੀ ਹੈ। ਇਹ ਇਕ ਦੁਰਲੱਭ ਮੌਕਾ ਹੈ ਜਦੋਂ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨੀ ਫੌਜ ਅਤੇ ਇਸ ਦੇ ਨੇਤਾ ਅਸੀਮ ਮੁਨੀਰ ਦਾ ਇੰਨਾ ਖੁੱਲ੍ਹ ਕੇ ਸਮਰਥਨ ਕੀਤਾ ਹੈ।

ਸੂਤਰਾਂ ਅਨੁਸਾਰ ਤਾਲਿਬਾਨ ਨੂੰ ਖ਼ਤਰਾ ਅਤੇ ਅਸੀਮ ਮੁਨੀਰ ਦਾ ਸਮਰਥਨ ਕਾਰੀ ਯਾਕੂਬ ਸ਼ੇਖ ਤੋਂ ਆਇਆ ਹੈ, ਜੋ ਕਿ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦਾ ਨਜ਼ਦੀਕੀ ਸਹਿਯੋਗੀ ਅਤੇ ਅੱਤਵਾਦ ਦੀ ਦੁਨੀਆ ਵਿਚ ਇਕ ਮਸ਼ਹੂਰ ਹਸਤੀ ਹੈ। ਉਸ ਨੇ ਇਹ ਬਿਆਨ ਇਕ ਵੀਡੀਓ ਸੰਦੇਸ਼ ਵਿਚ ਦਿੱਤਾ।


author

Harpreet SIngh

Content Editor

Related News