ਅਖ਼ਬਾਰ ਨਾਲ ਬਣਾ ਦਿੱਤੀ ''ਟ੍ਰੇਨ'', ਰੇਲ ਮੰਤਰਾਲਾ ਵੀ ਹੋਇਆ ਇਸ ਬੱਚੇ ਦਾ ਫੈਨ
Friday, Jun 26, 2020 - 12:42 AM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ਭਰ 'ਚ ਲੱਗੇ ਲਾਕਡਾਊਨ ਦੌਰਾਨ ਲੋਕ ਆਪਣੇ-ਆਪਣੇ ਘਰਾਂ 'ਚ ਕੈਦ ਰਹੇ। ਇਸ ਦੌਰਾਨ ਕੁੱਝ ਲੋਕਾਂ ਦੀ ਕ੍ਰਿਏਟਿਵਿਟੀ ਵੀ ਦੇਖਣ ਨੂੰ ਮਿਲੀ। ਅਜਿਹੇ ਹੀ ਇੱਕ ਬੱਚੇ ਨੇ ਇਸ ਦੌਰਾਨ ਅਖ਼ਬਾਰ ਦੇ ਟੁਕੜਿਆਂ ਨਾਲ ਰੇਲਗੱਡੀ ਦਾ ਮਾਡਲ ਬਣਾ ਦਿੱਤਾ ਅਤੇ ਉਹ ਵਾਇਰਲ ਹੋ ਗਿਆ। ਖੁਦ ਰੇਲ ਮੰਤਰਾਲਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ।
ਦਰਅਸਲ, ਇਹ ਪੂਰਾ ਮਾਮਲਾ ਕੇਰਲ ਦੇ ਤ੍ਰਿਸ਼ੂਰ ਦਾ ਹੈ, ਇੱਥੇ ਦੇ ਅਦਵੈਤ ਕ੍ਰਿਸ਼ਣਾ ਨਾਮ ਦੇ ਇੱਕ 12 ਸਾਲ ਦੇ ਬੱਚੇ ਨੇ ਅਖ਼ਬਾਰ ਦੇ ਪੰਨਿਆਂ ਨਾਲ ਟ੍ਰੇਨ ਦਾ ਇੱਕ ਮਾਡਲ ਤਿਆਰ ਕੀਤਾ, ਜੋ ਇੰਨਾ ਸ਼ਾਨਦਾਰ ਹੈ ਕਿ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਰੇਲ ਮੰਤਰਾਲਾ ਦੇ ਆਧਿਕਾਰਕ ਟਵਿੱਟਰ ਹੈਂਡਲ ਤੋਂ ਵੀ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ ਟਵਿੱਟਰ ਹੈਂਡਲ ਤੋਂ ਬਕਾਇਦਾ ਇੱਕ ਵੀਡੀਓ ਵੀ ਪੋਸਟ ਕੀਤੀ ਗਈ ਹੈ, ਜਿਸ 'ਚ ਦੱਸਿਆ ਗਿਆ ਕਿ ਅਦਵੈਤ ਨੇ ਕਿਵੇਂ ਇਸ ਮਾਡਲ ਨੂੰ ਬਣਾਇਆ ਹੈ।
ਮੰਤਰਾਲਾ ਵੱਲੋਂ ਪੋਸਟ ਕੀਤੇ ਗਏ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਕੇਰਲ ਦੇ ਤ੍ਰਿਸ਼ੂਰ ਦੇ 12 ਸਾਲ ਦੇ ਮਾਸਟਰ ਅਦਵੈਤ ਕ੍ਰਿਸ਼ਣਾ ਨੇ ਆਪਣਾ ਰਚਨਾਤਮਕ ਕਾਰਨਾਮਾ ਦਿਖਾਇਆ ਹੈ ਅਤੇ ਅਖ਼ਬਾਰਾਂ ਦੀ ਵਰਤੋ ਕਰਦੇ ਹੋਏ ਇੱਕ ਸੁੰਦਰ ਟ੍ਰੇਨ ਮਾਡਲ ਬਣਾਇਆ ਹੈ। ਉਨ੍ਹਾਂ ਨੇ ਅਜਿਹਾ ਸਿਰਫ ਤਿੰਨ ਦਿਨ 'ਚ ਕੀਤਾ ਹੈ।