ਹਿਮਾਚਲ ਦੇ ਆਦਿੱਤਿਆ ਨੇ NDA ਪ੍ਰੀਖਿਆ 'ਚ ਮਾਰੀ ਬਾਜ਼ੀ, ਦੇਸ਼ ਭਰ 'ਚੋਂ ਪਹਿਲਾ ਸਥਾਨ ਕੀਤਾ ਹਾਸਲ

Saturday, Jul 10, 2021 - 04:32 PM (IST)

ਹਿਮਾਚਲ ਦੇ ਆਦਿੱਤਿਆ ਨੇ NDA ਪ੍ਰੀਖਿਆ 'ਚ ਮਾਰੀ ਬਾਜ਼ੀ, ਦੇਸ਼ ਭਰ 'ਚੋਂ ਪਹਿਲਾ ਸਥਾਨ ਕੀਤਾ ਹਾਸਲ

ਊਨਾ- ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਦੀ ਪ੍ਰਵੇਸ਼ ਪ੍ਰੀਖਿਆ 'ਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਬਾਥੜੀ ਪਿੰਡ ਦੇ ਆਦਿੱਤਿਆ ਰਾਣਾ ਨੇ ਦੇਸ਼ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸੰਘ ਲੋਕ ਸੇਵਾ ਕਮਿਸ਼ਨ ਵਲੋਂ ਐਲਾਨ ਨਤੀਜਿਆਂ 'ਚ ਆਦਿੱਤਿਆ ਨੇ ਐੱਨ.ਡੀ.ਏ. ਦੀ ਲਿਖਤੀ ਪ੍ਰੀਖਿਆ ਤੋਂ ਬਾਅਦ ਸਰਵਿਸ ਸਲੈਕਸ਼ਨ ਬੋਰਡ ਦਾ ਇੰਟਰਵਿਊ ਪਾਸ ਕਰ ਕੇ 486 ਵਿਦਿਆਰਥੀਆਂ 'ਚ ਪਹਿਲਾ ਸਥਾਨ ਹਾਸਲ ਕਰ ਕੇ ਪ੍ਰਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਆਦਿੱਤਿਆ ਦੇ ਪਰਿਵਾਰ ਤੋਂ ਲਗਾਤਾਰ ਚੌਥੀ ਪੀੜ੍ਹੀ ਫ਼ੌਜ 'ਚ ਸੇਵਾ ਕਰੇਗੀ। ਉਸ ਦੇ ਪਿਤਾ ਕਰਨਲ ਰਵੀਪਾਲ ਸਿੰਘ ਰਾਣਾ ਇਸ ਸਮੇਂ ਫ਼ੌਜ 'ਚ ਹਨ। ਉਸ ਦੇ ਦਾਦਾ ਵੇਦ ਪ੍ਰਕਾਸ਼ ਰਾਣਾ ਵੀ ਫ਼ੌਜ 'ਚ ਰਹੇ ਹਨ ਅਤੇ ਸਾਲ 1971 'ਚ ਯੁੱਧ 'ਚ ਹਿੱਸਾ ਲੈ ਚੁਕੇ ਹਨ। ਉਸ ਦੇ ਪੜਦਾਦਾ ਬ੍ਰਿਟਿਸ਼ ਇੰਡੀਅਨ ਆਰਮੀ 'ਚ ਦੂਜੇ ਵਿਸ਼ਵ ਯੁੱਧ 'ਚ ਹਿੱਸਾ ਲੈ ਚੁਕੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਹੁਣ ਨਵੀਂ ਬੀਮਾਰੀ ਦਾ ਕਹਿਰ, ਕੇਰਲ ’ਚ ਜ਼ੀਕਾ ਵਾਇਰਸ ਦੇ 14 ਮਾਮਲੇ ਮਿਲੇ

ਆਦਿੱਤਿਆ ਦੇ ਨਾਨਾ ਵੀ ਕਰਨਲ ਅਜਮੇਰ ਸਿੰਘ ਕੰਵਰ ਵੀ 35 ਸਾਲ ਤੱਕ ਫ਼ੌਜ 'ਚ ਰਹੇ, ਜਦੋਂ ਕਿ ਉਨ੍ਹਾਂ ਦੇ ਪੜਨਾਨਾ ਭਾਰਤੀ ਫ਼ੌਜ ਦੇ ਡੈਕਨ ਹਾਰਸ ਰੇਜੀਮੈਂਟ 'ਚ ਹਨ। ਆਦਿੱਤਿਆ ਨੇ ਸਾਲ 2016 'ਚ ਰਾਸ਼ਟਰੀ ਇੰਡੀਅਨ ਮਿਲੀਟ੍ਰੀ ਕਾਲਜ (ਆਰ.ਆਈ.ਐੱਮ.ਸੀ.) ਦੇਹਰਾਦੂਨ 'ਚ ਦਾਖ਼ਲਾ ਲਿਆ ਸੀ ਅਤੇ ਉੱਥੋਂ 10 ਜਮ੍ਹਾ 2 ਦੀ ਪ੍ਰੀਖਿਆ ਪਾਸ ਕਰਨ ਦੇ ਨਾਲ ਐੱਨ.ਡੀ.ਏ. ਲਈ ਤਿਆਰੀ ਵੀ ਕੀਤੀ। ਉਹ ਆਰ.ਆਈ.ਐੱਮ.ਸੀ. ਦਾ ਬਿਹਤਰੀਨ ਵਿਦਿਆਰਥੀ ਰਿਹਾ ਹੈ। ਪੜ੍ਹਾਈ ਤੋਂ ਇਲਾਵਾ ਉਹ ਖੇਡ, ਵਾਦ-ਵਿਵਾਦ (ਡਿਬੇਟ), ਤੈਰਾਕੀ ਸਮੇਤ ਹੋਰ ਗਤੀਵਿਧੀਆਂ 'ਚ ਵੀ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ।

ਇਹ ਵੀ ਪੜ੍ਹੋ : ਕੋਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ: ਜਲਦ WHO ਦੀ ਲਿਸਟ 'ਚ ਹੋ ਸਕਦੀ ਹੈ ਸ਼ਾਮਲ 


author

DIsha

Content Editor

Related News