ਕੋਰੋਨਾ ਮਰੀਜ਼ ਦਾ ਦੋਸ਼, ਹੈਲਪਲਾਈਨ ''ਤੇ ਬੀਬੀ ਨੇ ਕਿਹਾ- ‘ਮਰ ਜਾਓ ਜਾ ਕੇ’
Saturday, Apr 17, 2021 - 01:46 AM (IST)
ਲਖਨਊ - ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਕੋਰੋਨਾ ਨਵਾਂ ਰਿਕਾਰਡ ਬਣਾ ਰਿਹਾ ਹੈ, ਹੁਣ ਇੱਕ ਹੀ ਦਿਨ ਵਿੱਚ 27 ਹਜ਼ਾਰ ਤੋਂ ਵੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਕਈ ਲੋਕਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ, ਤਾਂ ਕੁੱਝ ਲੋਕ ਹਸਪਤਾਲ ਵਿੱਚ ਦਾਖਖਲ ਹਨ ਪਰ ਇਸ ਦੌਰਾਨ ਇੱਕ ਸ਼ਖਸ ਨੇ ਦੋਸ਼ ਲਗਾਇਆ ਹੈ ਕਿ ਯੂ.ਪੀ. ਕੋਵਿਡ ਹੈਲਪਲਾਈਨ ਤੋਂ ਉਨ੍ਹਾਂ ਨੂੰ ਕਾਲ 'ਤੇ ਗਲਤ ਸ਼ਬਦ ਕਹੇ ਗਏ। ਜਦੋਂ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪੀੜਤ ਹੈ। ਸੰਤੋਸ਼ ਕੁਮਾਰ ਸਿੰਘ ਨਾਮ ਦੇ ਇਸ ਸ਼ਖਸ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਹੈਲਪਲਾਈਨ ਨੰਬਰ 'ਤੇ ਇੱਕ ਮੁਟਿਆਰ ਨੇ ਕਿਹਾ ਕਿ, ਮਰ ਜਾਓ ਨਾ ਗਵਾਰ ਤਾਂ ਹੋ ਹੀ...ਇਸ ਦਾ ਆਡੀਓ ਵੀ ਉਨ੍ਹਾਂ ਨੇ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਸੀਨੀਅਰ ਸਾਹਿਤਕਾਰ ਨਰਿੰਦਰ ਕੋਹਲੀ ਕੋਰੋਨਾ ਪਾਜ਼ੇਟਿਵ, ਹਾਲਤ ਨਾਜ਼ੁਕ
ਚਿੱਠੀ ਵਿੱਚ ਕੀ ਲਗਾਏ ਹਨ ਦੋਸ਼?
ਲਖਨਊ ਮਹਾਂਨਗਰ ਦੇ ਸਾਬਕਾ ਬੀਜੇਪੀ ਪ੍ਰਧਾਨ ਮਨੋਹਰ ਸਿੰਘ ਦੇ ਪੁੱਤਰ ਸੰਤੋਸ਼ ਸਿੰਘ ਨੇ CM ਯੋਗੀ ਨੂੰ ਚਿੱਠੀ ਲਿਖ ਕੇ ਆਪਣਾ ਦਰਜ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਇਸ ਚਿੱਠੀ ਵਿੱਚ ਦੋਸ਼ ਲਗਾਉਂਦੇ ਹੋਏ ਲਿਖਿਆ ਹੈ, “10 ਅਪ੍ਰੈਲ ਨੂੰ ਮੇਰੀ ਅਤੇ ਮੇਰੇ ਪੂਰੇ ਪਰਿਵਾਰ ਦੀ ਕੋਰੋਨਾ ਜਾਂਚ ਕੀਤੀ ਗਈ, ਜਿਸ ਤੋਂ ਬਾਅਦ 12 ਅਪ੍ਰੈਲ ਨੂੰ ਰਿਪੋਰਟ ਆਈ ਅਤੇ ਮੇਰਾ ਪੂਰਾ ਪਰਿਵਾਰ ਪਾਜ਼ੇਟਿਵ ਨਿਕਲਿਆ। ਉਦੋਂ ਅਸੀਂ ਘਰ ਵਿੱਚ ਹੀ ਖੁਦ ਨੂੰ ਇਕਾਂਤਵਾਸ ਕਰ ਲਿਆ। ਇਸ ਤੋਂ ਬਾਅਦ 15 ਅਪ੍ਰੈਲ ਨੂੰ ਮੇਰੇ ਮੋਬਾਇਲ 'ਤੇ ਇੱਕ ਕਾਲ ਆਉਂਦਾ ਹੈ, ਜਿਸ ਵਿੱਚ ਇੱਕ ਬੀਬੀ ਮੇਰੇ ਤੋਂ ਪੁੱਛਦੀ ਹੈ ਕਿ ਤੁਸੀਂ ਘਰ ਵਿੱਚ ਇਕਾਂਤਵਾਸ ਵਿੱਚ ਹੋ? ਕੀ ਤੁਸੀਂ ਮੈਡੀਕਲ ਵਿਭਾਗ ਦੇ ਐਪ ਨੂੰ ਡਾਉਨਲੋਡ ਕਰ ਜਾਣਕਾਰੀ ਭਰੀ ਹੈ। ਮਨਾ ਕੀਤੇ ਜਾਣ 'ਤੇ ਬੀਬੀ ਨੇ ਕਿਹਾ- ਮਰ ਜਾਓ ਨਾ ਜਾ ਕੇ ਗਵਾਰ ਤਾਂ ਹੋ ਹੀ।”
ਇਹ ਵੀ ਪੜ੍ਹੋ- ਭਰਜਾਈ ਕਰ ਰਹੀ ਸੀ ਫੋਨ 'ਤੇ ਗੱਲਾਂ, ਨਨਾਣ ਨੇ ਰੋਕਿਆ ਤਾਂ ਕਰ 'ਤਾ ਕਤਲ
ਆਡੀਓ ਵੀ ਹੋ ਰਿਹਾ ਵਾਇਰਲ
ਇਸ ਮਾਮਲੇ ਦਾ ਕਥਿਤ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਾਲ ਸੈਂਟਰ ਦੀ ਇੱਕ ਬੀਬੀ ਨੂੰ ਇਹੀ ਸਭ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਹਾਲਾਂਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਹਾਂ। ਫਿਲਹਾਲ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੋਈ ਸਫਾਈ ਜਾਂ ਜਵਾਬ ਨਹੀਂ ਆਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।