135 ਯਾਤਰੀਆਂ ਨੂੰ ਲੈ ਕੇ ਲੇਹ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਦੀ ਦਿੱਲੀ 'ਚ ਐਮਰਜੈਂਸੀ ਲੈਂਡਿੰਗ

Sunday, May 26, 2024 - 02:07 PM (IST)

ਨਵੀਂ ਦਿੱਲੀ -  135 ਯਾਤਰੀ ਸਵਾਰ ਨੂੰ ਲੈ ਕੇ ਲੇਹ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਟੇਕਆਫ ਤੋਂ ਤੁਰੰਤ ਬਾਅਦ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਫਲਾਈਟ SG123 ਨੇ ਸਵੇਰੇ 10.29 'ਤੇ ਉਡਾਣ ਭਰੀ ਅਤੇ ਕਰੀਬ 11 ਵਜੇ ਵਾਪਸੀ ਕੀਤੀ ਅਤੇ ਸੁਰੱਖਿਅਤ ਉਤਰ ਗਈ।

ਇਹ ਵੀ ਪੜ੍ਹੋ :     ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ

ਏਅਰਲਾਈਨ ਦੇ ਬੁਲਾਰੇ ਨੇ ਦੱਸਿਆ, "ਸਪਾਈਸਜੈੱਟ ਬੀ737 ਜਹਾਜ਼, ਜੋ ਕਿ ਦਿੱਲੀ ਤੋਂ ਲੇਹ ਲਈ ਐਸਜੀ-123 ਦਾ ਸੰਚਾਲਨ ਕਰ ਰਿਹਾ ਸੀ, ਇੰਜਣ 2 'ਤੇ ਪੰਛੀ ਦੇ ਟਕਰਾਉਣ ਤੋਂ ਬਾਅਦ ਦਿੱਲੀ ਵਾਪਸ ਪਰਤਿਆ। ਜਹਾਜ਼ ਸੁਰੱਖਿਅਤ ਰੂਪ ਨਾਲ ਦਿੱਲੀ ਹਵਾਈ ਅੱਡੇ ਤੇ ਉਤਰ ਗਿਆ ਅਤੇ ਯਾਤਰੀ ਆਮ ਵਾਂਗ ਜਹਾਜ ਤੋਂ ਉਤਰ ਗਏ।"

ਇਹ ਵੀ ਪੜ੍ਹੋ :      1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News