ਕੁਰਾਲੀ 'ਚ ਭਿਆਨਕ ਗਰਮੀ ਕਾਰਨ AC 'ਚ ਹੋਇਆ ਧਮਾਕਾ, ਘਰ ਨੂੰ ਲੱਗੀ ਅੱਗ (ਵੀਡੀਓ)

Monday, Jun 24, 2024 - 10:54 AM (IST)

ਕੁਰਾਲੀ 'ਚ ਭਿਆਨਕ ਗਰਮੀ ਕਾਰਨ AC 'ਚ ਹੋਇਆ ਧਮਾਕਾ, ਘਰ ਨੂੰ ਲੱਗੀ ਅੱਗ (ਵੀਡੀਓ)

ਕੁਰਾਲੀ : ਕੁਰਾਲੀ ਵਿਖੇ ਇਕ 3 ਮੰਜ਼ਿਲਾ ਇਮਾਰਤ 'ਚ ਭਿਆਨਕ ਗਰਮੀ ਦੌਰਾਨ ਏ. ਸੀ. 'ਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਕਾਰਨ ਪੂਰੇ ਘਰ ਨੂੰ ਅੱਗ ਲੱਗ ਗਈ ਅਤੇ ਹਰ ਪਾਸੇ ਧੂੰਆਂ ਫੈਲ ਗਿਆ। ਜਾਣਕਾਰੀ ਦਿੰਦੇ ਹੋਏ ਘਰ ਦੇ ਮੈਂਬਰ ਬਿੱਟੂ ਖੁੱਲਰ ਨੇ ਦੱਸਿਆ ਕਿ ਉਨ੍ਹਾਂ ਦਾ 3 ਮੰਜ਼ਿਲਾ ਘਰ ਕ੍ਰਿਸ਼ਨਾ ਮੰਡੀ ਇਲਾਕੇ 'ਚ ਸਥਿਤ ਹੈ, ਜਿੱਥੇ ਪਹਿਲੀ ਮੰਜ਼ਿਲ 'ਤੇ ਕੰਪਿਊਟਰ ਸੈਂਟਰ ਹੈ ਅਤੇ ਦੂਜੀ ਮੰਜ਼ਿਲ 'ਤੇ ਰਿਹਾਇਸ਼ ਹੈ।

ਇਹ ਵੀ ਪੜ੍ਹੋ : CBSE ਸਕੂਲਾਂ ਲਈ ਰਾਹਤ ਭਰੀ ਖ਼ਬਰ, ਲਾਗੂ ਹੋਣਗੇ ਨਵੇਂ ਨਿਯਮ

ਪਹਿਲੀ ਮੰਜ਼ਿਲ 'ਤੇ ਗਰਮੀ ਕਾਰਨ ਏ. ਸੀ. 'ਚ ਧਮਾਕਾ ਹੋ ਗਿਆ, ਜਿਸ ਕਾਰਨ ਘਰ 'ਚ ਫਰਨੀਚਰ ਨੂੰ ਅੱਗ ਲੱਗ ਗਈ ਅਤੇ ਹੋਰ ਵੀ ਕਾਫੀ ਨੁਕਸਾਨ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ ਬੰਦ! (ਵੀਡੀਓ)

ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਮੌਕੇ 'ਤੇ ਇਕੱਠੇ ਹੋ ਗਏ ਅਤੇ ਦੁਕਾਨਾਂ ਤੋਂ ਅੱਗ ਬੁਝਾਊ ਯੰਤਰ ਚੁੱਕ ਲਿਆਏ ਅਤੇ ਫ਼ੁਰਤੀ ਦਿਖਾਉਂਦੇ ਹੋਏ ਉਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News