AC 'ਚ ਲਗਾਤਾਰ ਬੈਠਣ ਨਾਲ ਫੇਫੜਿਆਂ ਨੂੰ ਹੁੰਦੈ ਗੰਭੀਰ ਨੁਕਸਾਨ, ਜਾਣੋ ਕਿਹੜੀਆਂ ਬੀਮਾਰੀਆਂ ਦਾ ਵਧਦੈ ਖ਼ਤਰਾ
Friday, May 31, 2024 - 01:06 PM (IST)

ਨਵੀਂ ਦਿੱਲੀ (ਬਿਊਰੋ) - ਗਰਮੀ ਤੋਂ ਬਚਨ ਲਈ ਲੋਕ ਘਰਾਂ 'ਚ AC ਦਾ ਇਸਤੇਮਾਲ ਕਰਦੇ ਹਨ। ਉਥੇ ਹੀ ਕੁੱਝ ਦਫ਼ਤਰਾਂ ਅਤੇ ਹਸਪਤਾਲਾਂ 'ਚ ਤਾਂ ਵੈਂਟਿਲੇਸ਼ਨ ਦੀ ਵਿਵਸਥਾ ਨਾ ਹੋਣ ਨਾਲ ਸਰਦੀ ਅਤੇ ਗਰਮੀ ਦੋਹਾਂ ਮੌਸਮ 'ਚ AC ਚਲਾਇਆ ਜਾਂਦਾ ਹੈ। ਉਥੇ ਬਿਨਾਂ AC ਦੇ ਰਹਿਣਾ ਸੰਭਵ ਵੀ ਨਹੀਂ ਹੈ। ਅਜਿਹੇ 'ਚ AC ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਹਮੇਸ਼ਾ AC ਚਲਾਉਣਾ ਸਿਹਤ 'ਤੇ ਮਾੜਾ ਅਸਰ ਪਾ ਸਕਦਾ ਹੈ। ਖ਼ਾਸ ਤੌਰ 'ਤੇ AC ਦੇ ਲਗਾਤਾਰ ਸੰਪਰਕ 'ਚ ਰਹਿਣ ਨਾਲ 'ਲੋ ਬਲੱਡ ਪ੍ਰੈਸ਼ਰ' ਅਤੇ ਰਥਰਾਇਟਿਸ ਦਾ ਖ਼ਤਰਾ ਰਹਿੰਦਾ ਹੈ।
ਜੇਕਰ ਕੋਈ ਵਿਅਕਤੀ ਲੰਮੇ ਸਮੇਂ ਤੋਂ ਕਿਸੇ ਪੁਰਾਣੇ ਰੋਗ ਤੋਂ ਜੂਝ ਰਿਹਾ ਹੈ ਤਾਂ ਉਸ ਨੂੰ AC'ਚ ਘੱਟ ਤੋਂ ਘੱਟ ਬੈਠਣਾ ਚਾਹੀਦਾ ਹੈ। ਕੁਦਰਤੀ ਹਵਾ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। AC ਨੂੰ ਚਲਾਉਂਦੇ ਹੋ ਤਾਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹੈ। ਅਜਿਹੇ 'ਚ ਬਾਹਰੀ ਹਵਾ ਦਾ ਬਿਲਕੁਲ ਵੀ ਪਰਵੇਸ਼ ਨਹੀਂ ਹੁੰਦਾ। ਇਸ ਤੋਂ ਨਕਲੀ ਹਵਾ ਨਾਲ ਸਰੀਰ ਦੇ ਵਿਕਾਸ 'ਤੇ ਅਸਰ ਪੈਂਦਾ ਹੈ। ਕੁਦਰਤੀ ਹਵਾ ਨਾ ਮਿਲਣ ਨਾਲ ਵਿਕਾਸ 'ਚ ਰੁਕਾਵਟ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਕਮਰੇ ਦਾ ਤਾਪਮਾਨ ਜ਼ਿਆਦਾ ਠੰਡਾ ਹੋ ਜਾਂਦਾ ਹੈ, ਜਿਸ ਨਾਲ ਹੱਡੀਆਂ ਦੀ ਸਮੱਸਿਆ ਹੋਣ ਲੱਗਦੀ ਹੈ।
1. BMC ਪਬਲਿਕ ਹੈਲਥ ਦੁਆਰਾ ਪ੍ਰਕਾਸ਼ਿਤ ਇੱਕ ਪੇਪਰ ਮੈਡਲਾਈਨ 'ਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਏਅਰ ਕੰਡੀਸ਼ਨਿੰਗ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਘੰਟਿਆਂ ਤੱਕ AC 'ਚ ਬੈਠਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਏਅਰ ਕੰਡੀਸ਼ਨਿੰਗ ਸਾਹ ਦੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣਦੀ ਹੈ। ਸਾਹ ਦੀ ਨਾਲੀ 'ਚ ਸੋਜ ਅਤੇ ਇਨਫੈਕਸ਼ਨ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ।
2. ਜ਼ਿਆਦਾ ਦੇਰ ਤੱਕ AC 'ਚ ਬੈਠਣ ਨਾਲ ਚਮੜੀ ਸੁੱਕਣ ਲੱਗਦੀ ਹੈ। ਇਸ ਦੇ ਨਾਲ ਹੀ ਚਮੜੀ 'ਚ ਨਮੀ ਦੀ ਕਮੀ ਹੋ ਜਾਂਦੀ ਹੈ। ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਸਿਰ ਦਰਦ ਅਤੇ ਸਰੀਰ 'ਚ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ।
3. ਜ਼ਿਆਦਾ ਦੇਰ ਤੱਕ AC 'ਚ ਬੈਠਣ ਨਾਲ ਹੱਡੀਆਂ 'ਚ ਦਰਦ ਹੋਣ ਲੱਗਦਾ ਹੈ। ਠੰਡੇ ਕਮਰੇ ਦੇ ਬਾਹਰ ਧੁੱਪ ਦੇ ਸੰਪਰਕ 'ਚ ਆਉਣ ਨਾਲ ਜ਼ੁਕਾਮ ਅਤੇ ਖੰਘ ਦੀ ਸ਼ਿਕਾਇਤ ਹੁੰਦੀ ਹੈ।
4. ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਸਿਰਦਰਦ, ਡੀਹਾਈਡ੍ਰੇਸ਼ਨ ਅਤੇ ਮਾਈਗ੍ਰੇਨ ਹੋ ਸਕਦਾ ਹੈ। ਇੰਨਾ ਹੀ ਨਹੀਂ ਡੀਹਾਈਡ੍ਰੇਸ਼ਨ ਦਾ ਕਾਰਨ ਵੀ ਹੋ ਸਕਦਾ ਹੈ।
5. ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਐਲਰਜੀ ਅਤੇ ਅਸਥਮਾ ਵੀ ਹੋ ਸਕਦਾ ਹੈ। ਅਜਿਹੇ 'ਚ AC ਨੂੰ ਸਾਫ਼ ਰੱਖੋ।
6. ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਨੱਕ, ਗਲੇ ਅਤੇ ਅੱਖਾਂ 'ਚ ਗੰਭੀਰ ਸਮੱਸਿਆ ਹੋ ਸਕਦੀ ਹੈ। ਨੱਕ ਦੇ ਅੰਦਰ ਸੋਜ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਹ ਵਾਇਰਲ ਇਨਫੈਕਸ਼ਨ ਦਾ ਕਾਰਨ ਬਣਦਾ ਹੈ।