ਦਿੱਲੀ ਏਅਰਪੋਰਟ ਤੋਂ ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਫਲਾਈਟ ''ਚ ''ਬੰਬ ਹੈ'', ਫਰਜੀ ਈਮੇਲ ਭੇਜਣ ਵਾਲਾ ਮੁੰਡਾ ਗ੍ਰਿਫ਼ਤਾਰ
Tuesday, Jun 11, 2024 - 03:10 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ 13 ਸਾਲਾ ਮੁੰਡੀ ਨੂੰ IGI ਏਅਰਪੋਰਟ ਤੋਂ ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਬਾਰੇ ਫਰਜੀ ਬੰਬ ਦੀ ਧਮਕੀ ਵਾਲਾ ਈਮੇਲ ਭੇਜਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੰਡੇ ਇਹ ਈਮੇਲ ਸਿਰਫ਼ ਮਨੋਰੰਜਨ ਲਈ ਭੇਜਿਆ ਸੀ ਅਤੇ ਇਹ ਪਤਾ ਲਗਾਉਣ ਲਈ ਕਿ ਕੀ ਉਸ ਨੂੰ ਫੜਿਆ ਜਾ ਸਕਦਾ ਹੈ ਜਾਂ ਨਹੀਂ। 4 ਜੂਨ ਨੂੰ ਰਾਤ 10:50 ਵਜੇ IGI ਏਅਰਪੋਰਟ 'ਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਦੇ ਦਫ਼ਤਰ ਨੂੰ ਇਕ ਈਮੇਲ ਮਿਲੀ ਜਿਸ ਵਿਚ ਦੱਸਿਆ ਗਿਆ ਸੀ ਕਿ ਟੋਰਾਂਟੋ ਲਈ ਰਵਾਨਾ ਹੋਣ ਵਾਲੀ ਏਅਰ ਕੈਨੇਡਾ ਦੀ ਇਕ ਫਲਾਈਟ 'ਚ ਬੰਬ ਹੈ। ਮਿਆਰੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਜਾਂਚ ਦੌਰਾਨ ਭੇਜਣ ਵਾਲੇ ਦੀ ਈਮੇਲ ID ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਈਮੇਲ ID ਧਮਕੀ ਵਾਲਾ ਈਮੇਲ ਭੇਜੇ ਜਾਣ ਨਾਲ ਸਿਰਫ਼ 1-2 ਘੰਟੇ ਪਹਿਲਾਂ ਬਣਾਈ ਗਈ ਸੀ ਅਤੇ ਮੇਲ ਭੇਜਣ ਦੇ ਤੁਰੰਤ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਪੁਲਸ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਕਿਹਾ ਕਿ ਲਗਾਤਾਰ ਜਾਂਚ ਅਤੇ ਤਕਨੀਕੀ ਕੋਸ਼ਿਸ਼ਾਂ ਨੇ ਟੀਮ ਉੱਤਰ ਪ੍ਰਦੇਸ਼ ਦੇ ਮੇਰਠ ਪਹੁੰਚੀ, ਜਿੱਥੇ ਈਮੇਲ ਦੇ ਸਰੋਤ ਦਾ ਪਤਾ ਲਗਾਇਆ ਗਿਆ। ਪੁੱਛ-ਗਿੱਛ ਕਰਨ 'ਤੇ ਮੁੰਡੇ ਨੇ ਖ਼ੁਲਾਸਾ ਕੀਤਾ ਕਿ ਉਸ ਨੂੰ ਮੁੰਬਈ ਏਅਰਪੋਰਟ 'ਤੇ ਇਕ ਫਲਾਈਟ 'ਚ ਇਕ ਹੋਰ ਫਰਜੀ ਬੰਬ ਦੀ ਧਮਕੀ ਬਾਰੇ ਕੁਝ ਸਮਾਚਾਰ ਰਿਪੋਰਟਾਂ ਤੋਂ ਫਰਜੀ ਬੰਬ ਦੀ ਧਮਕੀ ਭੇਜਣ ਦਾ ਵਿਚਾਰ ਆਇਆ। DSP ਨੇ ਕਿਹਾ ਕਿ ਜਦੋਂ ਉਸ ਨੇ ਖ਼ਬਰ ਵੇਖੀ ਤਾਂ ਉਸ ਨੂੰ ਲੱਗਾ ਕਿ ਜੇਕਰ ਗੁਪਤ ਤਰੀਕੇ ਨਾਲ ਫਰਜੀ ਕਾਲ ਕੀਤੀ ਤਾਂ ਪੁਲਸ ਨੂੰ ਫੜ ਸਕਦੀ ਹੈ। ਇਸ ਲਈ ਉਸ ਨੇ ਆਪਣੇ ਮੋਬਾਇਲ ਫੋਨ 'ਤੇ ਇਕ ਈਮੇਲ ਆਈਡੀ ਬਣਾਈ ਅਤੇ ਉਸ ਨੇ ਫਰਜ਼ੀ ਧਮਕੀ ਵਾਲਾ ਈਮੇਲ ਭੇਜਣ ਲਈ ਵਾਈ-ਫਾਈ ਜ਼ਰੀਏ ਆਪਣੀ ਮਾਂ ਦੇ ਮੋਬਾਇਲ ਦੀ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕੀਤਾ। ਮੇਲ ਭੇਜਣ ਤੋਂ ਬਾਅਦ ਮੁੰਡੇ ਨੇ ਤੁਰੰਤ ਈਮੇਲ ਆਈਡੀ ਨੂੰ ਡਿਲੀਟ ਕਰ ਦਿੱਤਾ। ਹਾਲਾਂਕਿ ਡਰ ਕਾਰਨ ਉਸ ਨੇ ਮਾਤਾ-ਪਿਤਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
ਫੜੇ ਜਾਣ ਮਗਰੋਂ ਮੁੰਡੇ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬੋਰਡ ਦੇ ਆਦੇਸ਼ ਮੁਤਾਬਕ ਉਸ ਦੀ ਹਿਰਾਸਤ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤੀ ਗਈ। ਓਧਰ DSP ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਮਨੋਰੰਜਨ ਲਈ ਜਾਂ ਨਤੀਜਿਆਂ ਨੂੰ ਸਮਝੇ ਬਿਨਾਂ ਝੂਠੀ ਕਾਲ ਕਰਨ ਤੋਂ ਬਚਣ, ਕਿਉਂਕਿ ਅਜਿਹਾ ਕਰਨ 'ਤੇ ਗੰਭੀਰ ਦੰਡਾਤਮਕ ਧਾਰਾਵਾਂ ਲੱਗ ਸਕਦੀਆਂ ਹਨ, ਜਿਸ ਕਾਰਨ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।