ਬਿਹਾਰ ''ਚ ਲੂ ਕਾਰਨ 256 ਮੌਤਾਂ

06/19/2019 1:04:41 AM

ਪਟਨਾ (ਭਾਸ਼ਾ)— ਬਿਹਾਰ 'ਚ ਪੈ ਰਹੀ ਭਾਰੀ ਗਰਮੀ ਅਤੇ ਲੂ ਕਾਰਨ ਮੰਗਲਵਾਰ ਰਾਤ ਤੱਕ 256 ਮੌਤਾਂ ਹੋ ਚੁੱਕੀਆਂ ਸਨ। ਇਨ੍ਹਾਂ ਵਿਚੋਂ 34 ਮੌਤਾਂ ਔਰੰਗਾਬਾਦ ਵਿਖੇ, 35 ਗਯਾ ਵਿਖੇ ਅਤੇ 14 ਨਵਾਦਾ ਵਿਖੇ ਹੋਈਆਂ ਹਨ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੱਕ ਇਸੇ ਤਰ੍ਹਾਂ ਦੇ ਮੌਸਮ ਦੇ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਸੂਬੇ ਦੇ ਸਭ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ 22 ਜੂਨ ਤੱਕ ਬੰਦ ਰਹਿਣਗੇ। 22 ਜੂਨ ਜਾਂ ਉਸ ਤੋਂ ਬਾਅਦ ਸੂਬੇ ਵਿਚ ਮੀਂਹ ਪੈਣ ਦੀ ਉਮੀਦ ਹੈ।


KamalJeet Singh

Content Editor

Related News