ਟ੍ਰਾਂਸਫਾਰਮਰ ''ਚੋਂ ਨਿਕਲੀ ਚੰਗਿਆੜੀ ਕਾਰਨ ਘਰ ਨੂੰ ਲੱਗੀ ਅੱਗ, 4 ਬੱਚਿਆਂ ਸਣੇ 6 ਜਿਉਂਦੇ ਸੜੇ

04/10/2024 2:32:54 AM

ਸਾਸਾਰਾਮ — ਬਿਹਾਰ 'ਚ ਰੋਹਤਾਸ ਜ਼ਿਲ੍ਹੇ ਦੇ ਕਛਵਾ ਪੁਲਸ ਆਊਟ ਪੋਸਟ ਇਲਾਕੇ 'ਚ ਮੰਗਲਵਾਰ ਨੂੰ ਇਕ ਘਰ 'ਚ ਅੱਗ ਲੱਗਣ ਕਾਰਨ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਬਰਾਹੀਮਪੁਰ ਪਿੰਡ 'ਚ ਇਕ ਘਰ ਨੂੰ ਟ੍ਰਾਂਸਫਾਰਮਰ 'ਚੋਂ ਚੰਗਿਆੜੀ ਲੱਗਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 6 ਲੋਕ ਝੁਲਸ ਗਏ।

ਇਹ ਵੀ ਪੜ੍ਹੋ- ਫਿਰੌਤੀ ਲਈ ਕੀਤਾ 4 ਸਾਲਾ ਬੱਚੀ ਨੂੰ ਅਗਵਾ, ਨਹੀਂ ਮਿਲਣ 'ਤੇ ਕਰ 'ਤਾ ਬੇਰਹਿਮੀ ਨਾਲ ਕਤਲ

ਮ੍ਰਿਤਕਾਂ ਦੀ ਪਛਾਣ 30 ਸਾਲਾ ਪੁਸ਼ਪਾ ਦੇਵੀ ਪਤਨੀ ਦੇਵਰਾਜ ਚੌਧਰੀ ਵਾਸੀ ਭੋਜਪੁਰ ਜ਼ਿਲ੍ਹੇ ਦੇ ਜਗਦੀਸ਼ਪੁਰ ਥਾਣਾ ਖੇਤਰ ਦੇ ਬਧਰ ਟੋਲਾ, ਬਜਰੰਗੀ ਕੁਮਾਰ (06), ਕਾਜਲ ਕੁਮਾਰੀ (04), ਸ਼ਿਵਾਨੀ ਕੁਮਾਰੀ (03), ਕਾਂਤੀ ਕੁਮਾਰੀ (06) ਅਤੇ ਗੁਡੀਆ ਕੁਮਾਰੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ- ਕਾਂਗੜਾ 'ਚ ਹਾਦਸਾ, ਪੈਰਾਗਲਾਈਡਿੰਗ ਕਰ ਰਹੀ ਮਹਿਲਾ ਦੀ ਮੌਤ

ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਗ 'ਚ 6 ਲੋਕਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਹੈ। ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।

ਇਹ ਵੀ ਪੜ੍ਹੋ- ਸਾਈਮਨ ਹੈਰਿਸ ਬਣੇ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News