ਪੰਜਾਬ 'ਚ 'ਲੂ' ਚੱਲਣ ਨੂੰ ਲੈ ਕੇ ਆਈ ਤਾਜ਼ਾ Update, ਜਾਣੋ ਅਗਲੇ ਹਫ਼ਤੇ ਦੇ ਮੌਸਮ ਦਾ ਹਾਲ

Thursday, Apr 11, 2024 - 02:02 PM (IST)

ਚੰਡੀਗੜ੍ਹ : ਮਾਰਚ ਮਹੀਨੇ ਤੋਂ ਬਾਅਦ ਅਪ੍ਰੈਲ 'ਚ ਵੀ ਨਵਾਂ ਵੈਸਟਰਨ ਡਿਸਟਰਬੈਂਸ ਬਣਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ 'ਚ ਅਜੇ ਤੱਕ ਗਰਮੀ ਨਹੀਂ ਵਧੀ ਹੈ। ਅਪ੍ਰੈਲ ਮਹੀਨੇ ਦੇ 10 ਦਿਨ ਬੀਤ ਚੁੱਕੇ ਹਨ ਪਰ ਅਜੇ ਵੀ ਰਾਤਾਂ ਠੰਡੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ ਅਪ੍ਰੈਲ 'ਚ 'ਲੂ' ਦੇ ਸੰਕੇਤ ਨਹੀਂ ਹਨ। ਵਿਭਾਗ ਦਾ ਕਹਿਣਾ ਹੈ ਕਿ ਮਹੀਨੇ ਦੇ ਆਖ਼ਰੀ ਦਿਨਾਂ ਤੱਕ ਤਾਪਮਾਨ 38 ਤੋਂ 40 ਡਿਗਰੀ ਵਿਚਕਾਰ ਰਿਕਾਰਡ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ 13-14 ਅਪ੍ਰੈਲ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਬਣਨ ਜਾ ਰਿਹਾ ਹੈ, ਜਿਸ ਕਾਰਨ ਸੂਬੇ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਦਿਆਰਥਣਾਂ ਨੂੰ ਹੁਣ Periods ਦੌਰਾਨ ਮਿਲੇਗੀ ਛੁੱਟੀ, ਜਾਰੀ ਹੋ ਗਈ ਨੋਟੀਫਿਕੇਸ਼ਨ

ਦੱਸ ਦੇਈਏ ਕਿ ਸੂਬੇ 'ਚ ਅਪ੍ਰੈਲ ਮਹੀਨੇ ਸਿਰਫ ਬਠਿੰਡਾ ਜ਼ਿਲ੍ਹਾ ਹੀ ਸਭ ਤੋਂ ਗਰਮ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਮਾਹਿਰਾਂ ਮੁਤਾਬਕ ਇਸ ਵਾਰ ਅਜੇ ਤੱਕ ਰਾਜਸਥਾਨ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਨੂੰ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਰੋਕ ਰਹੀਆਂ ਹਨ। ਇਸ ਕਾਰਨ ਇਸ ਵੇਲੇ ਦਿਨ ਵੀ ਭਿਆਨਕ ਗਰਮੀ ਤੋਂ ਰਾਹਤ ਭਰੇ ਰਹਿਣ ਵਾਲੇ ਹਨ ਅਤੇ ਰਾਤਾਂ ਵੀ ਠੰਡੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲਾ ਹਫ਼ਤਾ ਵੀ ਇੰਝ ਹੀ ਠੰਡਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਮੁਤਾਬਕ ਗਰਮੀ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਪਰ ਅਜੇ ਵੀ ਬਹੁਤ ਜ਼ਿਆਦਾ ਤਪਿਸ਼ ਨਹੀਂ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਗਰਮੀ ਉਸ ਵੇਲੇ ਵੱਧਦੀ ਹੈ, ਜਦੋਂ ਪੱਛਮੀ ਰਾਜਸਥਾਨ ਤੋਂ ਗਰਮ ਹਵਾਵਾਂ ਦਾਖ਼ਲ ਹੁੰਦੀਆਂ ਹਨ ਪਰ ਇਸ ਸਮੇਂ ਪਾਕਿਸਤਾਨ ਅਤੇ ਪਹਾੜੀ ਇਲਾਕਿਆਂ ਦੀਆਂ ਦਿਸ਼ਾਵਾਂ ਤੋਂ ਹਵਾਵਾਂ ਪੰਜਾਬ 'ਚ ਦਾਖ਼ਲ ਹੋਣ ਨਾਲ ਗਰਮੀ ਨਹੀਂ ਵੱਧ ਰਹੀ ਹੈ ਪਰ 20 ਅਪ੍ਰੈਲ ਤੋਂ ਬਾਅਦ ਗਰਮੀ ਵੱਧਣ ਦੀ ਸੰਭਾਵਨਾ ਹੈ।
ਪਿਛਲੇ ਸਾਲ ਵੀ ਇੰਝ ਹੀ ਲੰਘਿਆ ਸੀ ਮੌਸਮ
ਜੇਕਰ 2023 ਦੀ ਗੱਲ ਕਰੀਏ ਤਾਂ ਮੌਸਮ 'ਚ ਬਹੁਤ ਬਦਲਾਅ ਦਿਖਾਈ ਦਿੱਤਾ ਸੀ ਕਿਉਂਕਿ ਪਿਛਲੇ ਸਾਲ ਵੀ ਇਨ੍ਹੀਂ ਦਿਨੀਂ ਪਹਾੜਾਂ 'ਚ ਹੋਣ ਵਾਲੀ ਬਰਫ਼ਬਾਰੀ ਦੇ ਅਸਰ ਨਾਲ ਪੰਜਾਬ 'ਚ ਰਾਤਾਂ ਠੰਡੀਆਂ ਸਨ ਅਤੇ ਪਾਰਾ 12-13 ਡਿਗਰੀ ਤੱਕ ਸੀ। ਇਸ ਤੋਂ ਇਲਾਵਾ ਦਿਨ ਵੀ ਲੂ ਤੋਂ ਰਾਹਤ ਵਾਲੇ ਲੰਘੇ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News