ਸਵਿਟਰਜ਼ਰਲੈਂਡ ਦੇ ਸਕੀ ਰਿਜ਼ੋਰਟ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਲੋਕਾਂ ਦੀ ਮੌਤ
Tuesday, Apr 02, 2024 - 05:08 PM (IST)
ਜਿਨੇਵਾ (ਵਾਰਤਾ)- ਸਵਿਟਰਜ਼ਰਲੈਂਡ ਦੇ ਮਸ਼ਹੂਰ ਸਕੀ ਰਿਜ਼ੋਰਟ ਵਿਚ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਹੋਰ ਜ਼ਖ਼ਮੀ ਹੋ ਗਿਆ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਪੋਸਟ ਇਕ ਫੁਟੇਜ ਵਿਚ ਜ਼ਰਮੈਟ ਦੇ ਰਿਫੇਲਬਰਗ ਸੈਕਟਰ ਵਿਚ ਸਥਿਤ ਇਕ ਲਗਜ਼ਰੀ ਅਲਪਾਈਨ ਰੀਟਰੀਟ ਦੇ ਆਫ-ਪਿਸਟ ਖੇਤਰ ਵਿਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਦਿਖਾਈ ਦੇ ਰਿਹਾ ਹੈ। ਬਰਫ਼ੀਲੇ ਤੂਫ਼ਾਨ ਦੇ ਮੱਦੇਨਜ਼ਰ ਇਕ ਵੱਡਾ ਬਚਾਅ ਅਭਿਆਨ ਤੁਰੰਤ ਸ਼ੁਰੂ ਕੀਤਾ ਗਿਆ ਸੀ ਪਰ ਪੁਲਸ ਮੁਤਾਬਕ ਅਭਿਆਨ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਭਾਰਤ 'ਚ ਚੋਣਾਂ ਤੋਂ ਬਾਅਦ ਸੁਧਰ ਸਕਦੇ ਹਨ ਭਾਰਤ-ਪਾਕਿ ਸਬੰਧ : ਰੱਖਿਆ ਮੰਤਰੀ ਆਸਿਫ਼
ਪੁਲਸ ਨੇ ਪੀੜਤਾਂ ਦੀ ਨਾਗਰਿਕਤਾ ਦੇ ਬਾਰੇ ਵਿਚ ਕੋਈ ਜਾਣਕਾਰੀ ਦਿੱਤੇ ਬਿਨਾਂ ਮ੍ਰਿਤਕਾਂ ਦੀ ਸੰਖਿਆ ਦੀ ਪੁਸ਼ਟੀ ਕੀਤੀ ਹੈ। ਸਵਿਸ ਇੰਸਟੀਚਿਊਟ ਫਾਰ ਸਨੋ ਐਂਡ ਅਵਲੈਂਚ ਰਿਸਰਚ (ਐੱਸ.ਐੱਲ.ਐੱਫ.) ਨੇ ਇਕ ਵੱਡੇ ਬਰਫ਼ੀਲੇ ਤੂਫ਼ਾਨ ਦਾ ਖ਼ਦਸ਼ਾ ਜਤਾਇਆ ਹੈ। ਐੱਸ.ਐੱਲ.ਐੱਫ. ਮੁਤਾਬਕ ਸੋਮਵਾਰ ਦੀ ਘਟਨਾ ਤੋਂ ਪਹਿਲਾਂ ਸਵਿਟਰਜ਼ਲੈਂਡ ਵਿੱਚ ਇਸ ਸੀਜ਼ਨ ਵਿੱਚ ਬਰਫ਼ਬਾਰੀ ਦੇ 12 ਹਾਦਸਿਆਂ ਵਿੱਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕ੍ਰਾਸ-ਕੰਟਰੀ ਸਕਾਈਅਰ ਦੇ ਸਨ।
ਇਹ ਵੀ ਪੜ੍ਹੋ : ਮੈਕਸੀਕੋ ਤੋਂ ਗੈਰ-ਕਾਨੂੰਨੀ ਢੰਗ ਨਾਲ US 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ 8 ਚੀਨੀ ਨਾਗਰਿਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8