ਪੁਨਰਜਨਮ ਦਾ ਹੈਰਾਨੀਜਨਕ ਮਾਮਲਾ : ਨਾਨੀ ਨੂੰ ‘ਪਤਨੀ’ ਅਤੇ ਮਾਮਿਆਂ ਨੂੰ ‘ਪੁੱਤਰ’ ਦੱਸ ਰਿਹਾ 8 ਸਾਲਾ ਆਰਿਅਨ
Sunday, Jun 18, 2023 - 04:46 PM (IST)
ਮੈਨਪੁਰੀ, (ਇੰਟ.)- ਉੱਤਰ ਪ੍ਰਦੇਸ਼ ਦੇ ਮੈਨਪੁਰੀ ’ਚ ਪੁਨਰਜਨਮ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 15 ਜੂਨ ਨੂੰ 8 ਸਾਲਾ ਬੱਚਾ ਆਰਿਅਨ ਆਪਣੀ ਨਾਨੀ ਦੇ ਘਰ ਪੁੱਜਾ ਤਾਂ ਅਚਾਨਕ ਹੈਰਾਨ ਰਹਿ ਗਿਆ। ਉਹ ਖੁਦ ਨੂੰ ‘ਮਨੋਜ ਮਿਸ਼ਰਾ’ ਕਹਿਣ ਲੱਗਾ ਅਤੇ ਦਾਅਵਾ ਕੀਤਾ ਕਿ ਇਹ ਉਸ ਦਾ ਦੂਜਾ ਜਨਮ ਹੈ।
ਇਹ ਵੀ ਪੜ੍ਹੋ- ਜੇ.ਈ.ਈ. ਐਡਵਾਂਸਡ ਦਾ ਨਤੀਜਾ ਜਾਰੀ, ਹੈਦਰਾਬਾਦ ਦੇ ਵਾਵਿਲਲਾ ਚਿਦਵਿਲਾਸ ਰੈੱਡੀ ਨੇ ਕੀਤਾ ਟਾਪ
ਬੱਚੇ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਲੋਕ ਹੈਰਾਨ ਰਹਿ ਗਏ। ਆਰਿਅਨ ਨੇ ਕਿਹਾ ਕਿ ਨਾਨੀ ਉਸ ਦੀ ਨਾਨੀ ਨਹੀਂ, ਸਗੋਂ ਪਤਨੀ ਹੈ ਅਤੇ ਮਾਮੇ ਉਸ ਦੇ ਪੁੱਤਰ ਹਨ। ਇਹੀ ਨਹੀਂ, ਉਸ ਨੇ ਪਿੰਡ ਦੇ ਕਈ ਲੋਕਾਂ ਨੂੰ ਵੀ ਪਛਾਣ ਲਿਆ।
ਹੋਇਆ ਇਹ ਕਿ ਮੈਨਪੁਰੀ ਜ਼ਿਲੇ ਦੇ ਪਿੰਡ ਮੰਗਲਪੁਰ ’ਚ 8 ਸਾਲਾ ਆਰਿਅਨ ਆਪਣੇ ਨਾਨਕੇ ਘਰ ਆਇਆ ਸੀ। ਜਦੋਂ ਉਸ ਦੀ ਮਾਂ ਨੇ ਕਿਹਾ ਕਿ ਬੇਟਾ ਨਾਨੀ ਦੇ ਪੈਰ ਛੂਹੋ, ਇਸ ਗੱਲ ’ਤੇ ਉਹ ਨਾਰਾਜ਼ ਹੋ ਗਿਆ ਅਤੇ ਕਿਹਾ ਕਿ ਇਹ ਮੇਰੀ ਪਤਨੀ ਹੈ, ਮੇਰੀ ਨਾਨੀ ਨਹੀਂ। ਇਹੀ ਨਹੀਂ, ਆਪਣੇ ਮਾਮਿਆਂ ਨੂੰ ਉਹ ਪੁੱਤਰ ਦੱਸਣ ਲੱਗਾ।
ਇਹ ਵੀ ਪੜ੍ਹੋ- MP ਸਰਕਾਰ ਦੀ ਵੱਡੀ ਕਾਰਵਾਈ, 50 ਤੋਂ ਵੱਧ ਗੈਰ-ਕਾਨੂੰਨੀ ਮਜ਼ਾਰਾਂ 'ਤੇ ਚੱਲਿਆ ਪ੍ਰਸ਼ਾਸਨ ਦਾ ਹਥੌੜਾ
ਆਰਿਅਨ ਨੇ ਦੱਸਿਆ ਕਿ 8 ਸਾਲ ਪਹਿਲਾਂ ਜਦੋਂ ਉਹ ਖੇਤ ’ਚ ਪਾਣੀ ਲਾ ਰਿਹਾ ਸੀ, ਉਸ ਸਮੇਂ ਇਕ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ ਸੀ। ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਪੁੱਤਰਾਂ ਨੂੰ ਛੱਡ ਗਿਆ ਸੀ। ਆਰਿਅਨ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਰਿਅਨ ਜੋ ਵੀ ਕਹਿ ਰਿਹਾ ਹੈ, ਉਹ ਸਹੀ ਹੈ।
ਮਨੋਜ ਮਿਸ਼ਰਾ ਦੀ ਮੌਤ ਦੇ ਸਮੇਂ ਉਨ੍ਹਾਂ ਦੀ ਧੀ ਗਰਭਵਤੀ ਸੀ। ਉਨ੍ਹਾਂ ਦੀ ਮੌਤ ਤੋਂ 20 ਦਿਨ ਬਾਅਦ ਧੀ ਰੰਜਨਾ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਆਰਿਅਨ ਰੱਖਿਆ ਗਿਆ।