6 ਸਾਲ ਦੀ ਅਵੰਤਿਕਾ ਨੇ ਵਧਾਇਆ ਮਾਪਿਆਂ ਦਾ ਮਾਣ, ਇੰਡੀਆ ਬੁਕ ਆਫ਼ ਰਿਕਾਰਡ ''ਚ ਦਰਜ ਹੋਇਆ ਨਾਂ
Monday, Jan 01, 2024 - 06:21 PM (IST)
ਹਿਸਾਰ- ਹੁਨਰ ਉਮਰ ਅਤੇ ਹਲਾਤਾਂ ਦਾ ਮੋਹਤਾਜ ਨਹੀਂ ਹੁੰਦਾ ਹੈ। ਕੁਝ ਵੱਖਰਾ ਕਰਨ ਦਾ ਜਨੂੰਨ ਹੀ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਦਾ ਹੈ। ਸ਼ਹਿਰਾਂ 'ਚ ਹੀ ਨਹੀਂ ਸਗੋਂ ਹੁਣ ਪਿੰਡਾਂ 'ਚ ਵੀ ਹੁਨਰ ਨਿਖਰ ਕੇ ਸਾਹਮਣੇ ਆ ਰਿਹਾ ਹੈ। ਕੁਝ ਅਜਿਹੇ ਹੀ ਹੁਨਰ ਦਾ ਪ੍ਰਦਰਸ਼ਨ ਕਰ ਰਹੀ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲਾ 6 ਸਾਲਾ ਅਵੰਤਿਕਾ, ਜਿਸ ਨੇ ਆਪਣੀ ਤਿੱਖਣ ਬੁੱਧੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੂਜੀ ਜਮਾਤ 'ਚ ਪੜ੍ਹਦੀ ਅਵੰਤਿਕਾ ਨੇ ਮਹਿਜ 44.63 ਸਕਿੰਟਾਂ ਵਿਚ ਭਾਰਤ ਦੇ 28 ਸੂਬਿਆਂ ਦੀ ਰਾਜਧਾਨੀ ਅਤੇ ਉਨ੍ਹਾਂ ਦੇ ਮੌਜੂਦਾ ਮੁੱਖ ਮੰਤਰੀਆਂ ਦੇ ਨਾਂ ਦੱਸੇ ਹਨ। ਉਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਇੰਡੀਆ ਬੁਕ ਆਫ਼ ਰਿਕਾਰਡ 2023 ਵਿਚ ਅਵੰਤਿਕਾ ਦਾ ਨਾਂ ਦਰਜ ਹੋਇਆ ਹੈ।
ਇਹ ਵੀ ਪੜ੍ਹੋ- ਇਹ ਹੈ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸ਼ੁੱਭ ਮਹੂਰਤ ਦਾ ਸਮਾਂ, PM ਮੋਦੀ ਸਣੇ ਕਈ ਸ਼ਖਸੀਅਤਾਂ ਨੂੰ ਮਿਲਿਆ ਸੱਦਾ
ਅਵੰਤਿਕਾ ਦੇ ਪਿਤਾ ਪ੍ਰਦੀਪ ਕੁਮਾਰ ਇਸ ਸਮੇਂ ਰਾਜਸਥਾਨ ਦੇ ਭਿਵੜੀ 'ਚ ਇਕ ਪ੍ਰਾਈਵੇਟ ਨੌਕਰੀ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਅਵੰਤਿਕਾ ਨਾਲ ਇਕ ਪ੍ਰੋਗਰਾਮ 'ਚ ਗਏ ਸਨ, ਜਿੱਥੇ ਛੋਟੇ ਬੱਚਿਆਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਮੁਕਾਬਲਾ ਚੱਲ ਰਿਹਾ ਸੀ। ਅਵੰਤਿਕਾ ਵੀ ਦਿਲਚਸਪੀ ਦਿਖਾ ਰਹੀ ਸੀ। ਇਸ ਤੋਂ ਬਾਅਦ ਬੇਟੀ ਨੂੰ ਭਿਵਾੜੀ ਦੇ ਇਕ ਕੋਚਿੰਗ ਸੈਂਟਰ 'ਚ ਲਿਜਾਇਆ ਗਿਆ, ਜਿੱਥੇ ਅਵੰਤਿਕਾ ਦੇ ਹੁਨਰ ਨੂੰ ਪਰਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਧਿਆਨ 'ਚ ਆਇਆ ਕਿ ਅਵੰਤਿਕਾ ਕਿਸੇ ਵੀ ਵਿਸ਼ੇ ਨੂੰ ਸਿੱਖਣ ਅਤੇ ਸਮਝਣ 'ਚ ਦੂਜੇ ਬੱਚਿਆਂ ਨਾਲੋਂ ਵੱਖਰੀ ਹੈ।
ਇਹ ਵੀ ਪੜ੍ਹੋ- ISRO ਨੇ ਨਵੇਂ ਸਾਲ ਦੇ ਪਹਿਲੇ ਦਿਨ ਰਚਿਆ ਇਤਿਹਾਸ, ਸੈਟੇਲਾਈਟ XPoSAT ਨੂੰ ਕੀਤਾ ਲਾਂਚ
ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਅਵੰਤਿਕਾ ਨੂੰ ਹਫ਼ਤੇ 'ਚ 2 ਦਿਨ ਕੋਚਿੰਗ ਲਈ ਭੇਜਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਬੇਟੀ ਪਿਛਲੇ 5 ਮਹੀਨਿਆਂ ਤੋਂ ਇਕ ਕੋਚਿੰਗ ਸੈਂਟਰ 'ਚ ਅਭਿਆਸ ਕਰ ਰਹੀ ਹੈ, ਜਿੱਥੇ ਉਸ ਨੇ ਸੂਬਿਆਂ ਦੇ ਨਕਸ਼ੇ ਦੇਖ ਕੇ ਉਨ੍ਹਾਂ ਦੀਆਂ ਰਾਜਧਾਨੀਆਂ ਅਤੇ ਮੁੱਖ ਮੰਤਰੀਆਂ ਦੇ ਨਾਂ ਯਾਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੁਝ ਮਿੰਟਾਂ 'ਚ ਕਿਊਬ ਹੱਲ ਕਰ ਸਕਦੀ ਹੈ। ਕੋਈ ਵੀ ਵਿਅਕਤੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਵਿਜ਼ਿਟਿੰਗ ਕਾਰਡ ਜਾਂ ਫੋਟੋ ਦੇਖ ਸਕਦਾ ਹੈ ਅਤੇ ਇਸ ਦੇ ਅੰਦਰਲੀਆਂ ਤਸਵੀਰਾਂ ਬਾਰੇ ਜਾਣਕਾਰੀ ਦੇ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8