ਬੱਸ ਤੇ ਕਾਰ ਦੀ ਟੱਕਰ ਦੌਰਾਨ 6 ਲੋਕਾਂ ਦੀ ਮੌਤ
Wednesday, Sep 12, 2018 - 04:08 AM (IST)

ਮੁੰਬਈ— ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ ਮੰਗਲਵਾਰ ਨੂੰ ਇਕ ਨਿੱਜੀ ਬੱਸ ਤੇ ਕਾਰ ਵਿਚਾਲੇ ਟੱਕਰ 'ਚ ਮੁੰਬਈ ਦੇ 6 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਕੋਂਕਣ 'ਚ ਗਣੇਸ਼ ਉਤਸਵ ਮੌਕੇ ਆਪਣੇ ਜੱਦੀ ਪਿੰਡ ਜਾ ਰਹੇ ਸਨ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਮ੍ਰਿਤਕ ਕਾਰ 'ਚ ਸਵਾਰ ਸਨ। ਮਰਨ ਵਾਲਿਆਂ 'ਚੋਂ 6 ਮਹੀਨੇ ਦੀ ਇਕ ਬੱਚੀ ਵੀ ਸ਼ਾਮਲ ਹੈ। ਪੁਲਸ ਨੇ ਦੱਸਿ ਕਿ ਮੁੰਬਈ ਤੋਂ ਕੁਲ 9 ਲੋਕ ਸਿੰਧੁਦੁਰਗ ਜ਼ਿਲੇ 'ਚ ਆਪਣੇ ਜੱਦੀ ਪਿੰਡ ਜਾ ਰਹੇ ਸਨ ਉਦੋਂ ਹੀ ਉਨ੍ਹਾਂ ਦੀ ਕਾਰ ਲੰਜਾ ਤਾਲੁਕਾ ਦੇ ਵਾਕੇਡ 'ਚ 11:30 ਵਜੇ ਹਾਦਸਾਗ੍ਰਸਤ ਹੋ ਗਈ।