ਉਤਰਾਖੰਡ ''ਚ 50 ਪੁਲਸ ਕਰਮਚਾਰੀ ਮਿਲੇ ਕੋਰੋਨਾ ਪਾਜ਼ੇਟਿਵ

Thursday, Dec 02, 2021 - 09:35 PM (IST)

ਦੇਹਰਾਦੂਨ - ਉਤਰਾਖੰਡ ਵਿੱਚ ਤਿੰਨ ਦਿਨ ਵਿੱਚ ਵੀਰਵਾਰ ਤੱਕ ਕੁਲ 13,062 ਪੁਲਸ ਕਰਮਚਾਰੀਆਂ ਦੇ ਐਂਟੀਜਨ ਟੈਸਟ ਤੋਂ ਬਾਅਦ 50 ਪੁਲਸ ਕਰਮਚਾਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਉਥੇ ਹੀ ਆਈ.ਆਰ.ਬੀ. ਪਹਿਲਾ, ਰਾਮਨਗਰ ਵਿੱਚ ਪਾਜ਼ੇਟਿਵ ਪਾਏ ਗਏ 25 ਜਵਾਨਾਂ ਦਾ ਦੁਬਾਰਾ ਕਰਾਏ ਗਏ ਕੋਵਿਡ ਟੈਸਟ ਵਿੱਚ ਸਾਰੇ 25 ਜਵਾਨ ਨੈਗੇਟਿਵ ਆਏ ਹਨ। ਸੂਬੇ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਅਸ਼ੋਕ ਕੁਮਾਰ ਨੇ ਦੱਸਿਆ ਕਿ ਸਾਰੇ ਪੀੜਤ ਪੁਲਸ ਕਰਮਚਾਰੀਆਂ ਦੇ ਸੰਪਕਰ ਵਿੱਚ ਆਏ ਲੋਕਾਂ ਦੀ ਟ੍ਰੇਸਿੰਗ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀ ਚਿਤਾਵਨੀ ਅਤੇ ਹਾਲ ਵਿੱਚ ਰਾਸ਼ਟਰਪਤੀ ਦੇ ਦੌਰੇ ਦੌਰਾਨ, ਸੱਤ ਪੁਲਸ ਕਰਮਚਾਰੀਆਂ ਦੇ ਕੋਰੋਨਾ ਪੀੜਤ ਮਿਲਣ ਤੋਂ ਬਾਅਦ, ਹੀ ਡੀ.ਜੀ.ਪੀ. ਨੇ ਸਾਰੇ ਪੁਲਸ ਕਰਮਚਾਰੀਆਂ ਦੇ ਟੈਸਟ ਕਰਾਉਣ ਦੇ ਹੁਕਮ ਦਿੱਤੇ ਸਨ। ਇਸ ਕ੍ਰਮ ਵਿੱਚ ਸ਼ੁਰੂਆਤ ਹੈੱਡਕੁਆਰਟਰ ਤੋਂ ਹੀ ਕੀਤੀ ਗਈ ਸੀ। ਪ੍ਰਦੇਸ਼ ਵਿੱਚ ਲੱਗਭੱਗ 27 ਹਜ਼ਾਰ ਪੁਲਸ ਕਰਮਚਾਰੀ ਹਨ। ਇਨ੍ਹਾਂ ਸਾਰਿਆਂ ਨੂੰ ਟੀਕੇ ਦੇ ਦੋਨਾਂ ਡੋਜ਼ ਲੱਗ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News