ਗਣਪਤੀ ਵਿਸਰਜਨ ਦੌਰਾਨ ਗੰਗਾ ਨਦੀ ''ਚ ਡੁੱਬੇ 4 ਨੌਜਵਾਨ, ਮੱਚੀ ਹਫ਼ੜਾ-ਦਫ਼ੜੀ

Tuesday, Sep 10, 2024 - 01:45 PM (IST)

ਗਣਪਤੀ ਵਿਸਰਜਨ ਦੌਰਾਨ ਗੰਗਾ ਨਦੀ ''ਚ ਡੁੱਬੇ 4 ਨੌਜਵਾਨ, ਮੱਚੀ ਹਫ਼ੜਾ-ਦਫ਼ੜੀ

ਪਟਨਾ : ਰਾਜਧਾਨੀ ਪਟਨਾ 'ਚ ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨਾਲ 4 ਨੌਜਵਾਨ ਗੰਗਾ ਨਦੀ 'ਚ ਡੁੱਬ ਗਏ। ਇਸ 'ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਨੌਜਵਾਨਾਂ ਦਾ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਵਾਰਸਾਂ ਵਿੱਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਪਟਨਾ ਸ਼ਹਿਰ ਦੇ ਮਲਸਲਾਮੀ ਥਾਣਾ ਖੇਤਰ ਦੇ ਦਮਰਾਹੀ ਘਾਟ 'ਤੇ ਵਾਪਰੀ ਹੈ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਗਣਪਤੀ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਗੰਗਾ ਘਾਟ ਗਏ ਸਨ। ਇਸ ਦੌਰਾਨ ਚਾਰੇ ਡੂੰਘੇ ਪਾਣੀ ਵਿੱਚ ਚਲੇ ਗਏ। ਦੋ ਨੌਜਵਾਨਾਂ ਦਾ ਤਾਂ ਕਿਸੇ ਤਰ੍ਹਾਂ ਬਚਾਅ ਹੋ ਗਿਆ ਪਰ ਬਾਕੀ ਦੋ ਨੌਜਵਾਨ ਗੰਗਾ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਐੱਸਡੀਆਰਐੱਫ ਟੀਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਐੱਸਡੀਆਰਐੱਫ ਦੀ ਮਦਦ ਨਾਲ ਦੋਵਾਂ ਲਾਸ਼ਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਦਮਰਾਹੀ ਘਾਟ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਮ੍ਰਿਤਕਾਂ ਦੀ ਪਛਾਣ 21 ਸਾਲਾ ਅੰਸ਼ੂ ਅਤੇ 22 ਸਾਲਾ ਮੰਗਲੇਸ਼ ਵਾਸੀ ਜਮਨਾਪੁਰ ਚੈਤੋਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News