ਭਿਆਨਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
Friday, Mar 13, 2026 - 06:24 PM (IST)
ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਸੁਨਾਮ ਦੇ ਨਜ਼ਦੀਕੀ ਪਿੰਡ ਮੈਂਦੇਵਾਸ ਦੇ ਇਕ ਵਿਅਕਤੀ ਦੀ ਰਾਜਸਥਾਨ ਤੋਂ ਵਾਪਸ ਆਉਂਦੇ ਹੋਏ ਭੂੰਗ ਵਾਲੀ ਟਰਾਲੀ ਦੇ ਟਰੈਕਟਰ ਹੇਠਾਂ ਆਉਣ ਕਰਨ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਮੈਦੇਵਾਸ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਭੂੰਗ ਵਾਲੀ ਟਰਾਲੀ ਤੇ ਡਰਾਈਵਰੀ ਕਰਦਾ ਸੀ ਅੱਜ ਜਦੋਂ ਉਹ ਰਾਜਸਥਾਨ ਤੋਂ ਤੂੜੀ ਦੀ ਟਰਾਲੀ ਲਾ ਕੇ ਪਿੰਡ ਵੱਲ ਆ ਰਿਹਾ ਸੀ ਤਾਂ ਹਿਸਾਰ ਟੋਹਾਣਾ ਸੜਕ ਤੇ ਇਕ ਅੱਗੇ ਆ ਰਹੀ ਗੱਡੀ ਨੇ ਅਚਾਨਕ ਕੱਟ ਮਾਰਿਆ ਜਿਸ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਟਰੈਕਟਰ ਸੜਕ ਤੇ ਖਦਾਨਾ ਵਿਚ ਜਾ ਕੇ ਵਿਚਾਲੇ ਤੋਂ ਟੁੱਟ ਕੇ ਪਲਟ ਗਿਆ।
ਇਸ ਦੌਰਾਨ ਗੁਰਪ੍ਰੀਤ ਸਿੰਘ ਉਸ ਦੇ ਹੇਠਾਂ ਆ ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਉੱਥੇ ਟੋਹਾਣੇ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਇਲਾਜ ਤੋਂ ਜਵਾਬ ਦੇ ਦਿੱਤਾ। ਜਿਸ ਨੂੰ ਇਲਾਜ ਲਈ ਸੰਗਰੂਰ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸਨੇ ਦਮ ਤੋੜ ਦਿੱਤਾ।
