ਮਣੀਪੁਰ ’ਚ ਕੁਕੀ ਸੰਗਠਨ ਦੇ ਅਖੌਤੀ ਮੁਖੀ ਸਮੇਤ 4 ਅੱਤਵਾਦੀ ਗ੍ਰਿਫ਼ਤਾਰ
Friday, Oct 03, 2025 - 09:41 PM (IST)

ਇੰਫਾਲ (ਭਾਸ਼ਾ)-ਸੁਰੱਖਿਆ ਫੋਰਸਾਂ ਨੇ ਮਣੀਪੁਰ ’ਚ ਇਕ ਪਾਬੰਦੀਸ਼ੁਦਾ ਕੁਕੀ ਸੰਗਠਨ ਦੇ ਅਖੌਤੀ ਮੁਖੀ ਸਮੇਤ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਿਨ ਕੁਕੀ ਮਿਜ਼ੋ ਆਰਮੀ ਦੇ ਅਖੌਤੀ ਕਮਾਂਡਰ-ਇਨ-ਚੀਫ਼ ਪਾਓਖੋਲੇਨ ਗੁਇਟੇ ਨੂੰ ਚੁਰਾਚਾਂਦਪੁਰ ਜ਼ਿਲੇ ’ਚ ਗ੍ਰਿਫ਼ਤਾਰ ਕੀਤਾ ਗਿਆ। ਉਹ ਭਾਰਤ-ਮਿਆਂਮਾਰ ਦੀ ਸਰਹੱਦ ਤੋਂ ਪਾਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਜਬਰੀ ਵਸੂਲੀ ਦੀਆਂ ਸਰਗਰਮੀਆਂ ’ਚ ਸ਼ਾਮਲ ਸੀ।
ਉਸ ਕੋਲੋਂ 2 ਏ. ਕੇ.-47 ਰਾਈਫਲਾਂ ਤੇ ਹੋਰ ਗੋਲਾ-ਬਾਰੂਦ ਬਰਾਮਦ ਹੋਇਆ। ਸੁਰੱਖਿਆ ਫੋਰਸਾਂ ਨੇ ਇੰਫਾਲ ਪੱਛਮੀ ਜ਼ਿਲੇ ’ਚ ਵੱਖ-ਵੱਖ ਥਾਵਾਂ ਤੋਂ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ ਦੇ 3 ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।